ਇਸ ਵਿਚ ਨਾਟਕਕਾਰ ਨੇ ਜ਼ੁਲਮ, ਕੂੜ, ਰਾਜਸੀ ਧੋਖੇ, ਧਾਰਮਿਕ ਪਾਖੰਡ ਤੇ ਸਾਮੰਤਸ਼ਾਹੀ ਦਾਬੇ ਨੂੰ ਪ੍ਰਦਰਸ਼ਿਤ ਕਰਕੇ ਗੁਰੂ ਨਾਨਕ ਦੇਵ ਜੀ ਦੀ ਵੰਗਾਰ ਤੇ ਭਵਿੱਖ-ਬਾਣੀ ਨੂੰ ਉਘਾੜਨ ਦਾ ਜਤਨ ਕੀਤਾ ਹੈ । ਕੂੜ ਤੇ ਅਤਿਆਚਾਰ ਨੂੰ ਨਾਨਕ ਦੀ ਰੱਬੀ ਬਾਣੀ ਕਾਤੀ ਵਾਂਗ ਕੱਟਦੀ ਹੈ । ਇਸ ਨਾਟਕ ਵਿਚ ਰਬਾਬੀਆਂ ਦਾ ਟੋਲਾ ਗਾ ਕੇ ਥਾਂ ਥਾਂ ਸਿਖਰ ਉਸਾਰਦਾ ਹੈ । ਤੀਵੀਆਂ ਦਾ ਕੋਰਸ ਮਾਤਾ ਤ੍ਰਿਪਤਾ ਤੇ ਸੁੱਲਖਣੀ ਦੇ ਜਜ਼ਬਾਤ ਨੂੰ ਦਰਸਾਉਂਦਾ ਹੈ ।