ਇਸ ਵਿਚ ਨਾਟਕਕਾਰ ਨੇ ਅਭਿਸਾਰਿਕਾ ਦਾ ਆਧੁਨਿਕ ਸੰਕਲਪ ਦਿੱਤਾ ਹੈ । ਇਸ ਨਾਟਕ ਵਿਚ ਸਮੱਸਿਆ ਸਿਰਫ਼ ਪਤੀ ਤੋਂ ਬਗ਼ਾਵਤ ਦੀ ਗੱਲ ਨਹੀਂ ਸਗੋਂ ਇਕ ਵੇਲੇ ਦੋ ਪ੍ਰੇਮੀਆਂ ਨੂੰ ਇਕੋ ਸਥਲ ਉਤੇ ਸਵੀਕਾਰ ਕਰਨ ਦਾ ਸੁਆਲ ਹੈ । ਇਸ ਵਿਚ ਸਿਰਫ਼ ਚਾਰ ਪਾਤਰ ਹਨ । ਚੌਸਰ ਵਾਂਗ ਚਾਰ ਪਟੜੀਆਂ, ਜਿਨ੍ਹਾਂ ਉਤੇ ਦੂਹਰੀ ਚਾਲ ਤੇ ਦੂਹਰੀ ਮਾਰ ਵਾਪਰਦੀ ਹੈ ।