ਬਲਵੰਤ ਗਾਰਗੀ ਦੀਆਂ ਕਹਾਣੀਆਂ ਪਿੰਡ ਦੇ ਸਾਦ-ਮੁਰਾਦੇ ਪਾਤਰਾਂ ਤੇ ਉਨ੍ਹਾਂ ਦੇ ਜਜ਼ਬਿਆਂ ਨੂੰ ਚਿਤਰਦੀਆਂ ਹਨ । ਇਨ੍ਹਾਂ ਦੀ ਬੋਲੀ ਸੁਚੇਤ ਤੌਰ ਤੇ ਇਨ-ਬਿਨ ਪ੍ਰਕਿਰਤੀਵਾਦੀ ਨਹੀਂ ਸਗੋਂ ਕਿਤੇ-ਕਿਤੇ ਮਲਵਈ ਦਾ ਛਿੱਟਾ ਦਿੱਤਾ ਹੈ ਤਾਂ ਜੁ ਪਾਤਰ ਤੇ ਸਥਿਤੀ ਦਾ ਰੰਗ ਉਘੜ ਸਕੇ । ਕਹਾਣੀਆਂ ਦਾ ਮੋਟਾ ਠੁੱਲ੍ਹਾ ਸੁਭਾਅ, ਪਾਸਾਰ, ਵਾਯੂ-ਮੰਡਲ ਤੇ ਰੰਗ ਬਠਿੰਡੇ ਦੇ ਚੁਫੇਰੀਂ ਵਿਛੇ ਰੇਤਲੇ ਇਲਾਕੇ ਦੀ ਪੈਦਾਵਾਰ ਹਨ ।