ਇਸ ਨਾਟਕ ਵਿਚ ਨਾਟਕਕਾਰ ਨੇ ਉਹ ਆਪ-ਹੁਦਰੀਆਂ ਭਾਵਨਾਵਾਂ ਨੂੰ ਪੇਸ਼ ਕੀਤਾ ਹੈ, ਜੋ ਨਾਰੀ ਦਾ ਵਿਰਸਾ ਹਨ । ਜਿਸ ਚੀਜ਼ ਨੂੰ ਉਹ ਪਿਆਰ ਕਰਦੀ ਹੈ, ੳਸੇ ਨੂੰ ਨਾਸ ਕਰਨ ਉਤੇ ਤੁਲ ਜਾਂਦੀ ਹੈ । ‘ਧੂਣੀ’ ਦਾ ਅਰਥ ਇਥੇ ਕਾਮ ਦੀ ਧੂਣੀ ਹੈ, ਜਿਸ ਵਿਚ ਇਸਤਰੀ ਇਕ ਤੱਤ-ਰੂਪ ਸ਼ਕਤੀ ਹੈ । ਨਾਟਕ ਵਿਚ ਇਸਤਰੀ ਦੀ ਈਰਖਾ ਸਾਧਾਰਨ ਈਰਖਾ ਨਹੀਂ, ਸਗੋਂ ਆਦਿਕਾਲ ਦਾ ਵੇਗ ਹੈ ਜਿਸਦੇ ਤੇਜ ਅੱਗੇ ਵਕਤੀ ਸਮਾਜਕ ਕਦਰਾਂ ਭਸਮ ਹੋ ਜਾਂਦੀਆਂ ਹਨ ।