ਇਸ ਨਾਟਕ ਵਿਚ ਪਿਉ ਪੁੱਤਰ ਦੀ ਈਰਖਾ ਤੇ ਇਕ ਦੂਜੇ ਨੂੰ ਵੰਡਣ ਦੇ ਕਈ ਖੂਨੀ ਵਾਕਏ ਪੇਸ਼ ਕੀਤੇ ਹਨ । ਇਸ ਵਿਚ ਜਜ਼ਬੇ ਤੇ ਮਾਨੋ ਵਿਗਿਆਨਕ ਤੜਪਾਂ, ਜਵਾਨ ਮਤੇਰ ਮਾਂ ਪੁੱਤ ਦੀ ਨਫ਼ਰਤ, ਜਮੀਨ ਉਤੇ ਕਬਜ਼ੇ ਦੀ ਹਵਸ, ਬੁੱਢੇ ਜੱਟ ਦੀ ਇਕੱਲਤਾ ਤੇ ਮਿਹਨਤ ਕਰਨ ਦਾ ਸਿਰੜ ਅਤੇ ਜ਼ਮੀਨ ਦੇ ਵਾਰਸ ਲਈ ਅਰਜ਼ੋਈਆਂ – ਸਭ ਪੰਜਾਬ ਦੀ ਲੋਕ-ਸਾਇਕੀ ਦਾ ਪ੍ਰਗਟਾਵਾ ਹਨ ।