ਇਸ ਨਾਟਕ ਵਿਚ ਨਾਟਕਕਾਰ ਨੇ ਇਕ ਐਕਟ੍ਰੈੱਸ ਨੂੰ ਨੌਂ ਤੀਵੀਆਂ ਦੇ ਪਾਰਟ ਵਿਚ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ । ਉਹ ਕਦੇ ਐਕਟ੍ਰੈੱਸ ਹੈ, ਕਦੇ ਸੱਜ-ਵਿਆਹੀ ਬਹੂ, ਕਦੇ ਜ਼ਾਲਿਮ ਨਹੂੰ, ਕਦੇ ਮਾਂ ਜੋ ਧੀ ਵਿਚ ਆਪਣੀਆਂ ਅਪੂਰਨ ਇਛਾਵਾਂ ਦੀ ਪੂਰਤੀ ਲਭਦੀ ਹੈ, ਕਦੇ ਉਹ ਤੀਵੀਂ ਜੋ ਮਰਦਾਂ ਨੂੰ ਪੌੜੀ ਬਣਾ ਕੇ ਤਰੱਕੀ ਦੀਆਂ ਸਿਖਰਾਂ ਛੂੰਹਦੀ ਹੈ, ਕਦੇ ਅਜਿਹੀ ਪਤੀਬ੍ਰਤਾ ਜੋ ਖਾਵੰਦ ਦੀ ਖੁਸ਼ੀ ਨੂੰ ਆਪਣੇ ਜੀਵਨ ਦਾ ਮਨੋਰਥ ਸਮਝਦੀ ਹੈ, ਉਹ ਕਦੇ ਲੀਡਰ ਬਣਦੀ ਹੈ, ਕਦੇ ਨਾਜ-ਨਖ਼ਰੇ ਵਾਲੀ ਬੇਗਮ ਤੇ ਕਦੇ ਸੜਕ ਉਤੇ ਰੋੜੀ ਕੁੱਟਣ ਵਾਲੀ ਮਜ਼ਦੂਰਨ ।