3 ਲਘੂ ਨਾਟਕਾਂ ਦੇ ਇਸ ਸੰਗ੍ਰਹਿ ਵਿਚ ਸਿੱਖ ਇਤਿਹਾਸ ਦੇ ਸੂਰਮਗਤੀ ਵਾਲੇ ਬ੍ਰਿਤਾਤਾਂ ਨੂੰ ਆਧਾਰ ਬਣਾਇਆ ਗਿਆ ਹੈ । ‘ਦਿੱਲੀ ਦੇ ਜੇਤੂ ਸਿੰਘ ਸੂਰਮੇ’ ਵਿਚ ਸਿੰਘਾਂ ਵੱਲੋਂ ਦਿੱਲੀ ਦੇ ਲਾਲ ਕਿਲੇ ’ਤੇ ਕੇਸਰੀ ਨਿਸ਼ਾਨ ਝੁਲਾਣ ਦੀ ਇਤਿਹਾਸਕ ਵਾਰਤਾ ਨੂੰ ਪੇਸ਼ ਕੀਤਾ ਗਿਆ ਹੈ । ‘ਸ਼ਾਹ ਮੁਹੰਮਦਾ ਇਕ ਸਰਦਾਰ ਬਾਝੋ’ ਅੰਗ੍ਰੇਜਾਂ ਵੱਲੋਂ ਕੁੱਟਲ ਨੀਤੀ ਨਾਲ ਡੋਗਰੇ ਸਰਦਾਰਾਂ ਨੂੰ ਖ੍ਰੀਦ ਕੇ ਸਿੱਖ ਰਾਜ ਨੂੰ ਹੱੜਪਣ ਦੇ ਇਤਿਹਾਸਕ ਬ੍ਰਿਤਾਂਤ ਨੂੰ ਪੇਸ਼ ਕਰਦਾ ਹੈ । ਤੀਜਾ ਨਾਟਕ ‘ਮੋੜੀ ਭਾਈ ਡਾਂਗ ਵਾਲਿਆ’ ਭਾਰਤ ਦੀ ਅਜ਼ਮਤ ਲੁੱਟ ਕੇ ਲਿਜਾ ਰਹੇ ਲੁਟੇਰਿਆਂ ਪਾਸੋਂ ਸਿੰਘਾਂ ਵੱਲੋਂ ਆਪਣੀ ਜਾਨ ’ਤੇ ਖੇਡ ਕੇ ਹਿੰਦੁਸਤਾਨ ਦੀਆਂ ਧੀਆਂ ਨੂੰ ਛੁਡਵਾਣ ਤੇ ਉਨ੍ਹਾਂ ਦੇ ਮਾਪਿਆਂ ਪਾਸ ਪੁਚਾਣ ਦੇ ਇਤਿਹਾਸ ਨੂੰ ਸਾਕਾਰ ਕਰਦਾ ਹੈ । ਇਨ੍ਹਾਂ ਨਾਟਕਾਂ ਦੀ ਸਟੇਜ ’ਤੇ ਪੇਸ਼ਕਾਰੀ ਇਸ ਲਹੂ-ਵੀਟਵੇਂ ਗੌਰਵਮਈ ਇਤਿਹਾਸ ਨੂੰ ਇੰਨ-ਬਿੰਨ ਸਾਕਾਰ ਕਰਨ ਦੇ ਸਮਰੱਥ ਹੈ । ਨਾਟ ਤਰਤੀਬ ਵਿਚਾਰਨ ਦੀ ਰੁੱਤ ਆਈ / 9 ਦਿੱਲੀ ਦੇ ਜੇਤੂ ਸਿੰਘ ਸੂਰਮੇ / 13 ਸ਼ਾਹ ਮੁਹੰਮਦਾ ਇੱਕ ਸਰਦਾਰ ਬਾਝੋਂ! / 45 ਮੋੜੀਂ ਭਾਈ ਡਾਂਗ ਵਾਲਿਆ! / 67