ਇਹ ਰਚਨਾ ਭਾਰਤ ਦੀ ਆਜ਼ਾਦੀ ਲਈ ਤੱਤਪਰ ਸੰਸਾਰ ਪ੍ਰਸਿੱਧ ਗ਼ਦਰ ਲਹਿਰ ਦੇ ਉੱਘੇ ਪੰਜਾਬੀ ਸੰਗਰਾਮੀ ਬਾਬਾ ਸੋਹਣ ਸਿੰਘ ਭਕਨਾ ਦੀ ਨਾਇਕਤਾ ਨੂੰ ਨਾਟਕੀ ਰੂਪ ਵਿਚ ਪੇਸ਼ ਕਰਨ ਦਾ ਪ੍ਰਯਤਨ ਹੈ, ਜੋ ਆਪਣੇ ਸਰਦੇ-ਪੁਜਦੇ ਪਰਿਵਾਰ ਨੂੰ ਅਣਡਿੱਠ ਕਰਕੇ ਭਾਰਤ ਦੇਸ਼ ਪ੍ਰਤੀ ਸਮਰਪਿਤ ਹੋ ਗਿਆ । ਦੇਸ਼, ਕੌਮ ਅਤੇ ਜਨ-ਸਮੂਹ ਦੀ ਖੁਦਦਾਰੀ ਹਿਤ ਬਾਬਾ ਸੋਹਣ ਸਿੰਘ ਜ਼ਾਹਿਰਾ ਰੂਪ ਵਿਚ ਆਪਣੇ ਦੇਸ਼ ਪ੍ਰਤੀ ਸਰਬ-ਸਾਂਝੀਵਾਲਤਾ ਅਤੇ ਸੁਤੰਤਰਤਾ ਦੇ ਨਾਤੇ ਜੀਵਨ-ਭਰ ਜੁਟਿਆ ਰਿਹਾ । ਇਸੇ ਕਿਰਦਾਰ ਦਾ ਨਾਟਕੀ ਪ੍ਰਗਟਾਵਾ ਇਸ ਪੁਸਤਕ ਦੇ ਰੂਪ ਵਿਚ ਕੀਤਾ ਗਿਆ ਹੈ ।