ਦੇਸ਼-ਬਟਵਾਰੇ ਦਾ ਸਭ ਤੋਂ ਵੱਧ ਸੰਤਾਪ ਸਿੱਖਾਂ ਨੇ ਭੋਗਿਆ । ਜਾਨ – ਮਾਲ ਦੇ ਨੁਕਸਾਨ ਅਤੇ ਘਰ-ਬਾਰ ਦੇ ਤਿਆਗ ਤੋਂ ਇਲਾਵਾ ਸਿੱਖਾਂ ਨੂੰ ਆਪਣੇ ਅਨੇਕਾਂ ਇਤਿਹਾਸਕ ਗੁਰ-ਅਸਥਾਨਾਂ ਦੀ ਸੇਵਾ-ਸੰਭਾਲ ਤੇ ਦਰਸ਼ਨਾਂ ਤੋਂ ਵੀ ਵੰਚਿਤ ਹੋਣਾ ਪਿਆ । ਇਸ ਤੋਂ ਇਲਾਵਾ ਲੇਖਕ ਨੇ ਇੰਗਲੈਂਡ ਜਾ ਕੇ ਖੋਜ ਕੀਤੀ ਤੇ ਜੋ ਰੀਕਾਰਡ ਪ੍ਰਾਪਤ ਹੋਏ ਉਹ ਰੀਕਾਰਡ ਇਸ ਪੁਸਤਕ ਵਿਚ ਪਹਿਲੀ ਵਾਰੀ ਛਾਪੇ ਗਏ ਹਨ । ਅੰਗਰੇਜ਼ਾਂ ਵੱਲੋਂ ਵੱਖ-ਵੱਖ ਸੱਤਾ ਬਦਲੀ ਦੀਆਂ ਤਜਵੀਜ਼ਾਂ ਦਾ ਅਧਿਐਨ ਕੀਤਾ ਜਾਏ ਕਿ ਸਿੱਖਾਂ ਦਾ ਉਨ੍ਹਾਂ ਬਾਰੇ ਕੀ ਪ੍ਰਤਿਕਰਮ ਸੀ, ਇਸ ਪੁਸਤਕ ਦਾ ਮੁੱਖ ਵਿਸ਼ਾ ਹੈ । ਤਤਕਰਾ ਪਰਵੇਸ਼ਕਾ / 1 ਕ੍ਰਿਪਸ ਮਿਸ਼ਨ / 8 ਸ਼ਿਮਲਾ ਕਾਨਫ਼ਰੰਸ / 20 ਕੈਬਨਿਟ ਮਿਸ਼ਨ ਪਲਾਨ / 34 ਵੇਵਲ ਵੱਲੋਂ ਸੱਤਾ ਬਦਲੀ ਸੁਝਾਅ / 46 ਮਾਊਂਟਬੇਟਨ ਬਟਵਾਰਾ ਯੋਜਨਾ / 59 ਗੁਰਧਾਮਾਂ ਲਈ ਸੰਘਰਸ਼ / 79 ਪੰਜਾਬ ਵਿਚ ਫਿਰਕੂ ਫ਼ਸਾਦ / 85 ਵੱਡੀ ਪੱਧਰ ਤੇ ਲੋਕਾਂ ਦਾ ਜਬਰੀ ਪਰਵਾਸ / 102 ਨਿਰਣੇਈ ਵਿਸ਼ਲੇਸ਼ਣ / 116