ਇਹ ਪੁਸਤਕ ਸਿੱਖ ਇਤਿਹਾਸ ਦੇ ਵਿਭਿੰਨ ਪੱਖਾਂ ਬਾਰੇ ਪਰਮਾਣਿਕ ਸਰੋਤਾਂ ਦੇ ਆਧਾਰ ‘ਤੇ ਬਹੁਮੁੱਲੀ ਜਾਣਕਾਰੀ ਪ੍ਰਦਾਨ ਕਰਦੀ ਹੈ। ਪਹਿਲੇ ਭਾਗ ਵਿਚ ਸਿੱਖ ਗੁਰੂਆਂ ਦੇ ਵੱਖ-ਵੱਖ ਪੱਖਾਂ ਉੱਤੇ ਲੇਖ ਹਨ । ਦੂਜੇ ਭਾਗ ਵਿਚ ਬਾਬਾ ਬੰਦਾ ਸਿੰਘ ਬਹਾਦਰ , ਛੋਟਾ ਘਲੂੱਘਾਰਾ ਤੇ ਵੱਡਾ ਘਲੂੱਘਾਰਾ ਆਦਿ ਅਤੇ ਤੀਜੇ ਭਾਗ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਦਾ ਹਾਲ ਅਤੇ ਉਸ ਦੇ ਰਾਜ ਦੀਆਂ ਪ੍ਰਾਪਤੀਆਂ, ਸ਼ਹਿਰੀ ਵਿਕਾਸ, ਫ਼ੌਜੀ ਪ੍ਰਸ਼ਾਸਨ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਬਾਬਾ ਬੀਰ ਸਿੰਘ ਨੌਰੰਗਾਬਾਦੀ , ਮਹਾਰਾਜਾ ਦਲੀਪ ਸਿੰਘ ਦੀ ਰੂਸ ਯਾਤਰਾ ਆਦਿ ਬਾਰੇ ਖੋਜ ਭਰਪੂਰ ਲੇਖ ਹਨ। ਪ੍ਰਾਥਮਿਕ ਸਰੋਤਾਂ ਦੇ ਆਧਾਰ ‘ਤੇ ਲਿਖੇ ਇਹ ਸਾਰੇ ਲੇਖ ਸਿੱਖ ਇਤਿਹਾਸ ਬਾਰੇ ਨਵੇਂ ਨਵੇਂ ਦਰੀਚੇ ਖੋਲ੍ਹਦੇ ਹਨ ਤੇ ਪਾਠਕ ਦੇ ਗਿਆਨ ਵਿਚ ਵਾਧਾ ਕਰਦੇ ਹਨ।