10 ਅਧਿਆਇ ਦੇ ਇਸ ਸੰਗ੍ਰਹਿ ਵਿਚ ਲੇਖਕ ਨੇ ਗੁਰੂ-ਕਾਲ ਦੇ ਸਿੱਖ ਸਿਧਾਂਤਾ, ਸਿੱਖ ਸ਼ਹੀਦੀਆਂ, ਸਿੱਖ ਮਿਸਲਾਂ ਤੇ ਅਬਦਾਲੀ, ਮਹਾਰਾਜਾ ਰਣਜੀਤ ਸਿੰਘ ਜੀ ਦੀ ਇਤਿਹਾਸਕ ਘਾਲ ਤੇ ਸਿੱਖ ਰਾਜਿਆਂ ਅਤੇ ਵੀਹਵੀਂ ਸਦੀ ਦੇ ਹਾਲਾਤ ਦਾ ਵਰਨਣ ਕੀਤਾ ਹੈ । ਪੁਸਤਕ ਦੇ ਅੰਤ ਵਿਚ ਸਿੱਖ-ਇਤਿਹਾਸ ਦੀਆਂ ਅਹਿਮ ਘਟਨਾਵਾਂ, ਪੁਸਤਕਾਂ, ਸੰਪ੍ਰਦਾਵਾਂ ਤੇ ਸਮਕਾਲੀ ਹਾਕਮਾਂ ਦੇ ਨਾਮਾਵਲੀ ਜੋੜੀ ਗਈ ਹੈ । ਇਹ ਸਿੱਖ ਇਤਿਹਾਸ ਦਾ ਆਲੋਚਨਾਤਮਿਕ ਅਧਿਐਨ ਹੈ ਜੋ ਪੰਜਾਬ ਇਤਿਹਾਸ ਦੇ ਵਿਦਿਆਰਥੀਆਂ ਲਈ ਬੜਾ ਹੀ ਲਾਭਦਾਇਕ ਤੇ ਬਹੁਮੁੱਲਾ ਹੈ । ਤਤਕਰਾ ਦੋ ਸ਼ਬਦ (ਐਡੀਟਰ) / 9 ਭੂਮਿਕਾ (ਪ੍ਰਸਿੱਧ ਇਤਿਹਾਸਕਾਰ ਡਾ. ਹਰੀ ਰਾਮ ਗੁਪਤਾ) / 13 ਗੁਰਬਾਣੀ ਯੁਗ (1469 – 1606 ਈ ;) ਪਹਿਲੇ ਪੰਜ ਗੁਰੂ ਸਾਹਿਬਾਨ / 17 ਕੁਰਬਾਨੀ ਯੁਗ (1606-1708 ਈ: ) ਛੇਵੇਂ ਪਾਤਸ਼ਾਹ ਤੋਂ ਦਸਮ ਗੁਰੂ ਤਕ / 41 ਪਰੀਖਿਆ ਯੁਗ (1708-1748 ਈ: ) ਬੰਦਾ ਸਿੰਘ ਬਹਾਦਰ, ਸਿੱਖ ਸ਼ਹੀਦੀਆਂ, ਛੋਟਾ ਘੱਲੂਘਾਰਾ / 61 ਚੜ੍ਹਦੀ ਕਾਲ ਯੁਗ (1748-1765 ਈ: ) ਸਿੱਖ ਮਿਸਲਾਂ ਤੇ ਅਬਾਦਲੀ, ਵੱਡਾ ਘੱਲੂਘਾਰਾ, ਲਾਹੌਰ ਤੇ ਕਬਜ਼ਾ / 85 ਸਰਦਾਰੀ ਯੁਗ (1765-1799 ਈ: ) ਪੰਜਾਬ ਦੀ ਰਾਖੀ, ਗੰਗ-ਦੁਆਬ ਉੱਤੇ ਧਾਵੇ, ਸਿੰਘ-ਆਚਰਣ ਅਤੇ ਬੋਲੇ / 105 ਰਾਜ-ਭਾਗ ਯੁਗ – 1 (1799-1849 ਈ: ) ਸ਼ੇਰੇ ਪੰਜਾਬ ਘਰਾਣਾ / 131 ਰਾਜ-ਭਾਗ ਯੁਗ – 2 (1764-1948 ਈ: ) ਫੂਲ ਘਰਾਣਾ ਤੇ ਹੋਰ ਸਿੱਖ ਰਿਆਸਤਾਂ / 163 ਪੁਨਰ-ਜਾਗ੍ਰਤੀ ਯੁਗ (1849-1910 ਈ: ) ਨਿਰੰਕਾਰੀ, ਨਾਮਧਾਰੀ ਤੇ ਸਿੰਘ ਸਭਾ ਲਹਿਰ / 187 ਇਨਕਲਾਬੀ ਯੁਗ (1910-1925 ਈ: ) ਗ਼ਦਰ ਪਾਰਟੀ ਤੇ ਅਕਾਲੀ ਲਹਿਰ ਆਦਿ / 213 ਸਵਰਾਜ ਯੁਗ (1925-1980 ਈ: ) ਦੇਸ਼-ਆਜ਼ਾਦੀ ਅੰਦੋਲਨ, ਪਾਕਿਸਤਾਨੀ ਘੱਲੂਘਾਰਾ, ਸੁਤੰਤਰਤਾ ਸੰਗਰਾਮ ਤੇ ਵਰਤਮਾਨ ਸੰਕਟ / 247 ਅੰਤਿਕਾ : ਸਿੱਖ-ਘਟਨਾਵਲੀ / 293 ਸਿੱਖ-ਪੁਸਤਕਾਵਲੀ / 299 ਸਮਕਾਲੀ ਹਾਕਮਾਂ ਦੀ ਨਾਮਾਵਲੀ / 311