ਅਸੀਂ ਚਾਰ ਸਾਹਿਬਜ਼ਾਦਿਆਂ ਦੀ ਵਡਿਆਈ ਕੇਵਲ ਇਸ ਲਈ ਹੀ ਨਹੀਂ ਕਰਦੇ ਕਿ ਇਨ੍ਹਾਂ ਦਾ ਜਨਮ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਦੇ ਘਰ ਹੋਇਆ ਸੀ, ਸਗੋਂ ਇਸ ਵਡਿਆਈ ਦਾ ਅਸਲ ਕਾਰਨ ਇਹ ਹੈ ਕਿ ਉਨ੍ਹਾਂ ਦੀ ਮ੍ਰਿਤੂ ਕੁਰਬਾਨੀ ਦੇ ਘਰ ਹੋਈ ਸੀ । ਸ਼ਹਿਦੀ ਦਾ ਜੋ ਸਬਕ ਉਨ੍ਹਾਂ ਪੜ੍ਹਾਇਆ, ਉਹ ਹਰ ਸਿੱਖ ਬੱਚੇ ਨੂੰ ਇਤਨਾ ਕੰਠ ਹੋ ਗਿਆ ਹੈ ਕਿ ਕਦੀ ਭੁਲਾਇਆ ਜਾਣ ਵਾਲਾ ਨਹੀਂ । ਇਹ ਸਾਹਿਬਜ਼ਾਦਿਆਂ ਦੀ ਕੁਰਬਾਨੀ ਹੀ ਹੈ, ਜਿਸ ਨੇ ਸਿੱਖ ਲਹਿਰ ਨੂੰ ‘ਸਿੰਘ ਲਹਿਰ’ ਬਣਾ ਕੇ ਇਨਕਲਾਬੀ ਰਸਤੇ ਪਾਇਆ । ਇਸ ਪੁਸਤਕ ਵਿਚ ਸਾਹਿਬਜ਼ਾਦਿਆਂ ਸੰਬੰਧੀ ਕੁਝ ਦੁਰਲੱਭ ਇਤਿਹਾਸਕ ਜਾਣਕਾਰੀ ਦਿੱਤੀ ਹੈ ਤੇ ਦੋ ਉਰਦੂ ਕਿੱਸੇ ‘ਗੰਜਿ ਸ਼ਹੀਦਾਂ’ ਤੇ ‘ਸ਼ਹੀਦਾਨਿ ਵਫਾ’ ਜਿਨ੍ਹਾਂ ਨੂੰ ਲੇਖਕ ਨੇ ਗੁਰਮੁਖੀ ਵਿਚ ਲਿਪਿਆਂਤਰ ਕੀਤਾ ਹੈ । ਤਤਕਰਾ ਚਾਰ ਸਾਹਿਬਜ਼ਾਦੇ / 11 (ੳ) ਵੱਡੇ ਸਾਹਿਬਜ਼ਾਦੇ / 15 (ਅ) ਛੋਟੇ ਸਾਹਿਬਜ਼ਾਦੇ / 20 (ੲ) ਕਥਾ ਗੁਰੂ ਜੀ ਕੇ ਸੁਤਨ ਕੀ / 24 ਗੰਜਿ ਸ਼ਹੀਦਾਂ (ਸਾਕਾ ਚਮਕੌਰ) / 41 ਸ਼ਹੀਦਾਨਿ-ਵਫਾ (ਸਾਕਾ ਸਰਹੰਦ) / 75