ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਦੇਵ ਜੀ ਦੀ ਦਸਮ ਜੋਤਿ ਸਨ, ਜਿਨ੍ਹਾਂ ਨਾਮ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੇ ਮਿਸ਼ਨ ਨੂੰ ਅੱਗੇ ਤੋਰਨ ਲਈ ਸੰਗ੍ਰਾਮੀਏ ਪੰਥ ਖਾਲਸਾ ਨੂੰ ਅੰਤਮ ਰੂਪ ਦਿੱਤਾ । ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਜੀਵਨ ਅਜੇਹੇ ਪਰੋਪਕਾਰ ਤੇ ਕੁਰਬਾਨੀ ਦੀ ਲਾਸਾਨੀ ਮਿਸਾਲ ਪੇਸ਼ ਕਰਦਾ ਹੈ । ਇਸ ਪੁਸਤਕ ਵਿਚ ‘ਗੁਰੂ ਗੋਬਿੰਦ ਸਿੰਘ ਜੀ’ ਦਾ ਜੀਵਨ ਤੇ ਕਾਰਨਾਮਿਆਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ । ਇਸ ਪੁਸਤਕ ਵਿਚ ਲੇਖਕ ਦੁਆਰਾ 25 ਲੇਖਾਂ ਵਿਚ ਪੁਰਾਤਨ ਤੋਂ ਪੁਰਾਤਨ ਸੋਮੇ ਲੈ ਕੇ ਅਸਲੀਅਤ ਨੂੰ ਲੱਭਿਆ ਤੇ ਇਸ ਤੋਂ ਇਲਾਵਾ ਢਾਈ ਕੁ ਸੌ ਹਜ਼ੂਰੀ ਸਿੱਖਾਂ ਦੇ ਸਮਾਚਾਰ ਵੀ ਸੰਚਿਤ ਕਰ ਕੇ ਦਿੱਤੇ ਗਏ ਹਨ ।