ਸਤਿਗੁਰਾਂ ਦੀ ਇਹ ਯਾਤਰਾ ‘ਧਰਮ ਚਲਾਵਨ ਸੰਤ ਉਬਾਰਨ’ ਤੇ ‘ਦੁਸਟ ਸਭਨ ਕੋ ਮੂਲ ਉਪਾਰਨ’ ਦੀ ਪ੍ਰਚੰਡ ਭਾਵਨਾ ਨਾਲ ਏਨੀ ਕਰਮਸ਼ੀਲ ਤੇ ਸੰਘਰਸ਼ਮਈ ਸੀ, ਜਿਸ ਦੀ ਮਿਸਾਲ ਵਿਸ਼ਵ-ਇਤਿਹਾਸ ਵਿਚ ਕਿਤੇ ਨਹੀਂ ਮਿਲਦੀ । ਇਸ ਪੁਸਤਕ ਵਿਚ ਦਸਮੇਸ਼ ਯਾਤਰਾ ਦੀ ਅਮੁਲੀਕ ਸਮੱਗਰੀ ਨੂੰ 13 ਪ੍ਰਸੰਗਾਂ ਦੁਆਰਾ ਪਟਨਾ ਸਾਹਿਬ ਤੋਂ ਰਾਏਕੋਟ ਅਤੇ ਲੰਮੇ ਜੱਟਪੁਰੇ ਤਕ ਸੰਪੂਰਣ ਰੂਪ ਵਿਚ ਅਦੁੱਤੀ ਢੰਗ ਨਾਲ ਪੇਸ਼ ਕੀਤਾ ਗਿਆ ਹੈ ।