ਇਸ ਪੁਸਤਕ ਵਿਚ ਚਾਰ ਸਾਹਿਬਜ਼ਾਦੇ ਦੇ ਜੀਵਨ ਦੇ ਪੰਜਾਬੀ ਸ੍ਰੋਤਾਂ ਦਾ ਅਧਿਐਨ ਕੀਤਾ ਹੈ ਅਤੇ ਉਨ੍ਹਾਂ ਦੀ ਘਾਲ ਕਮਾਈ ਦੇ ਪ੍ਰਮੁੱਖ ਪੱਖ ਪੇਸ਼ ਕੀਤੇ ਹਨ । ਮੁਖ ਸ੍ਰੋਤ ਰਚਨਾਵਾਂ ਦਾ ਪਾਠ ਵੀ ਦਿੱਤਾ ਗਿਆ ਹੈ । ਸ੍ਰੀ ਗੁਰ ਸੋਭਾ, ਬੰਸਾਵਲੀਨਾਮਾ, ਮਹਿਮਾ ਪ੍ਰਕਾਸ਼ ਤੇ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਪਾਠ ਛਪੇ ਹੋਏ ਲਏ ਗਏ ਹਨ । ਸੁਖਾ ਸਿੰਘ ਦੇ ਗੁਰਬਿਲਾਸ ਦਾ ਪਾਠ ਡਾ. ਮਨਵਿੰਦਰ ਸਿੰਘ ਰਾਹੀਂ ਸੰਪਾਦਤ ਕੀਤੇ ਅਣਛਪੇ ਥੀਸਿਸ ਵਿਚੋਂ ਲਿਆ ਗਿਆ ਹੈ । ਸ਼ਹੀਦਾਨਿ ਵਫਾ ਤੇ ਗੰਜਿ ਸ਼ਹੀਦਾਂ ਦੇ ਪਾਠ ਉਰਦੂ ਮੂਲ ਪਾਠ ਨਾਲ ਮੇਲ ਲਏ ਗਏ ਹਨ । ਦੁਨਾ ਸਿੰਘ ਹੰਡੂਰੀਆਂ, ਮੈਥਿਲੀ ਸ਼ਰਣ ਗੁਪਤ ਤੇ ਅੱਲਾ ਯਾਰ ਖਾਂ ਜੋਗੀ ਦੀਆਂ ਕਿਰਤਾਂ ਦਾ ਅਧਿਐਨ ਵੀ ਕੀਤਾ ਗਿਆ ਹੈ । ਇਨ੍ਹਾਂ ਦੀਆਂ ਰਚਨਾਵਾਂ ਦਾ ਪਾਠ ਸ਼ਬਦਾਰਥ ਸਮੇਤ ਪ੍ਰਸਤੁਤ ਕੀਤਾ ਗਿਆ ਹੈ । ਸੰਬੰਧਿਤ ਰਚਨਾਵਾਂ ਵਿਚ ਆਏ ਪ੍ਰਮੁੱਖ ਹਵਾਲਿਆਂ ਦੀ ਵਿਆਖਿਆ ਵੀ ਕੀਤੀ ਗਈ ਹੈ ।