ਇਸ ਰਚਨਾ ਵਿਚ ਧੰਨੇ ਭਗਤ ਜੀ ਦੇ ਸਮਕਾਲੀ ਸਮੇਂ ਤੋਂ 19ਵੀਂ ਸਦੀ ਤਕ ਦੇ ਪੰਜਾਬੀ, ਬ੍ਰਜ ਤੇ ਰਾਜਸਥਾਨੀ ਸ੍ਰੋਤ ਲਏ ਗਏ ਹਨ । ਇਨ੍ਹਾਂ ਦੇ ਕਰਤ੍ਰਿਤਵ, ਰਚਨਾ ਪਰਿਚੈ, ਲਿਖਣ ਮੰਤਵ, ਆਦਿ ਬਾਰੇ ਵਿਚਾਰ ਕੀਤੀ ਗਈ ਹੈ । ਰਚਨਾਵਾਂ ਦਾ ਪਾਠ ਦੇਣ ਦੇ ਨਾਲ ਨਾਲ ਸੰਬੰਧਿਤ ਤਕਨੀਕੀ ਸੰਕੇਤਾਂ, ਵਿਅਕਤੀਆਂ ਤੇ ਸਥਾਨਾਂ ਦੇ ਨਾਵਾਂ ਦੀ ਸੰਖੇਪ ਵਿਆਖਿਆ ਦਿੱਤੀ ਗਈ ਹੈ । ਅਖੀਰ ਵਿਚ ਸਰੋਤ ਰਚਨਾਵਾਂ ਦੇ ਆਧਾਰ ਉਤੇ ਧੰਨਾ ਭਗਤ ਦੀ ਸੰਖੇਪ ਪੇਸ਼ ਕੀਤੀ ਗਈ ਹੈ ।