ਇਸ ਰਚਨਾ ਵਿਚ ਪੰਜ ਪਿਆਰਿਆਂ ਦੇ ਜੀਵਨ, ਸ਼ਖ਼ਸੀਅਤ ਤੇ ਯੋਗਦਾਨ ਸੰਬੰਧੀ ਪ੍ਰਾਪਤ ਗੁਰਮੁਖੀ (ਪੰਜਾਬ ਤੇ ਬ੍ਰਜ ਭਾਸ਼ਾ) ਸਾਹਿਤ ਵਿਚੋਂ ਮਿਲਦੀਆਂ ਗੁਆਹੀਆਂ ਦੇ ਆਧਾਰ ਉਤੇ ਅਧਿਐਨ ਕੀਤਾ ਗਿਆ ਹੈ । ਸੰਬੰਧਿਤ ਸਾਹਿਤ ਵਿਚ ਪ੍ਰਾਪਤ ਗੁਆਹੀਆਂ ਨੂੰ ਰਚਨਾਵਾਂ ਵਿਚਲੇ ਲਿਖਣ ਮੰਤਵ ਤੇ ਤਤਕਾਲੀ ਪਰਿਸਥਿਤੀਆਂ ਦੇ ਚੌਖਟੇ ਵਿਚ ਰੱਖ ਕੇ ਵਿਚਾਰ ਕੀਤੀ ਗਈ ਹੈ । ਇਸ ਵਿਚ ਯਤਨ ਕੀਤਾ ਗਿਆ ਹੈ ਪੰਜ ਪਿਆਰਿਆ ਦੇ ਸਿੱਖ ਲਹਿਰ ਨੂੰ ਯੋਗਦਾਨ ਦੇ ਵੱਧ ਤੋਂ ਵੱਧ ਪੱਖ ਦ੍ਰਿਸ਼ਟੀਗੋਚਰ ਕੀਤੇ ਜਾਣ । ਤਤਕਰਾ ਮੁੱਢ / ੫ ਪੰਜ ਪਿਆਰਿਆਂ ਦੀ ਸੰਸਥਾ ਦਾ ਮੁੱਢ / ੭ ਪੰਜ ਪਿਆਰੇ ਸੰਸਥਾ ਦਾ ਵਿਚਾਰਧਾਰਾਈ ਤੇ ਸਮਾਜ ਵਿਗਿਆਨੀ ਆਧਾਰ / ੧੦ ਭਾਈ ਦਯਾ ਸਿੰਘ / ੨੬ ਭਾਈ ਧਰਮ ਸਿੰਘ / ੪੨ ਭਾਈ ਮੁਹਕਮ ਸਿੰਘ / ੫੧ ਭਾਈ ਸਾਹਿਬ ਸਿੰਗ / ੫੬ ਭਾਈ ਹਿੰਮਤ ਸਿੰਘ / ੬੧ ਸਾਰ ਤੇ ਸਿੱਟੇ / ੬੪ ਰਹਿਤਨਾਮਾ ਭਾਈ ਦਯਾ ਸਿੰਘ / ੬੬ ਪੁਰਾਤਨ ਸ੍ਰੋਤ ਪੁਸਤਕਾਂ ਵਿਚ ਪੰਜ ਪਿਆਰੇ / ੭੪ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ / ੮੩ ਮਹਿਮਾ ਪ੍ਰਕਾਸ਼ ( ੧੭੭੬ ਈ.) ਆਗੇ ਸਾਖੀ ਦੈਆ ਸਿੰਘ ਸੋਪਤ ਕੀ / ੮੬ ਆਗੇ ਸਾਖੀ ਦਇਆ ਸਿੰਘ ਕੋ ਪਾਤਸਾਹ ਆਲਮਗੀਰ ਪਾਸ ਭੇਜਨੇ ਕੀ ਨਿਰੂਪਨ ਹੋਇਗੀ / ੮੯ ਸੁਖਾ ਸਿੰਘ, ਗੁਰਬਿਲਾਸ ੧੭੯੭ ਈ. / ੯੩