ਇਸ ਪੁਸਤਕ ਵਿਚ ਸਧਨਾ ਜੀ ਦੀ ਜੀਵਨੀ ਤੇ ਸ਼ਖਸੀਅਤ ਸੰਬੰਧੀ ਮੱਧਕਾਲੀ ਪੰਜਾਬ ਦੇ ਸਾਹਿੱਤ ਸੋਮਿਆਂ ਦੀ ਵਰਤੋਂ ਕੀਤੀ ਗਈ ਹੈ । ਪਾਠ ਪੁਰਾਣੀਆਂ ਛਪੀਆਂ, ਅਣਛਪੀਆਂ ਲਿਖਤਾਂ ਤੇ ਹੱਥ ਲਿਖਤਾਂ ਤੋਂ ਲਿਆ ਗਿਆ ਹੈ । ਰਚਨਾ ਮੰਤਵ ਦੀ ਗੱਲ ਕਰਦਿਆਂ ਰਚਨਾਵਾਂ ਵਿਚਲੀ ਸਧਨਾ ਜੀ ਸੰਬੰਧੀ ਸਾਮਗਰੀ ਦੀ ਪੁਣ ਛਾਣ ਕਰਕੇ ਉਸ ਦੇ ਆਧਾਰ ਉਤੇ ਭਗਤ ਜੀ ਦੀ ਜੀਵਨੀ ਤੇ ਸ਼ਖਸੀਅਤ ਉਸਾਰੀ ਗਈ ਹੈ । ਇਹ ਪੁਸਤਕ ਸੰਗਤਾਂ ਤੇ ਵਿਦਵਾਨਾਂ ਦੋਹਾਂ ਲਈ ਕਾਰ ਆਮਦ ਹੋਵੇਗੀ ।