‘ਭਾਈ ਕੇਸਰ ਸਿੰਘ ਛਿੱਬਰ ਕ੍ਰਿਤ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਇਕ ਨਿਰਾਲੀ ਰਚਨਾ ਹੈ, ਜਿਸ ਵਿਚ ਦਸਾਂ ਗੁਰੂਆਂ ਦੀਆਂ ਜੀਵਨੀਆਂ ਇਤਿਹਾਸਕ ਪੱਖੋਂ ਵੱਧ ਤੋਂ ਵਧ ਜਾਣਕਾਰੀ ਦੇ ਕੇ ਅੰਕਿਤ ਕੀਤੀਆਂ ਗਈਆਂ ਹਨ । ਲੇਖਕ ਨੇ ਇਸ ਪੁਸਤਕ ਵਿਚ ਲਗਭਗ ਡੇਢ ਸੌ ਸੰਮਤ ਦਰਜ ਕੀਤੇ ਹਨ ਤੇ ਗੁਰੂ-ਘਰਾਣੇ ਦੇ ਮੋਹਰੀਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਵਹੀਆਂ, ਜਨਮ-ਪੱਤਰੀਆਂ ਫੋਲ ਕੇ ਇਹ ਸਾਰਾ ਖਾਕਾ ਤਿਆਰ ਕੀਤਾ ਹੈ । ਇਸ ਤੋਂ ਖੋਜੀ ਲੇਖਕ, ਲੋੜੀਂਦੀ ਜਾਣਕਾਰੀ ਲੈ ਕੇ ਗੁਰ-ਇਤਿਹਾਸ ਨੂੰ ਸਮਝਣ, ਸੰਵਾਰਨ ਦਾ ਜਤਨ ਕਰਨਗੇ ।