ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਦ ਸ੍ਰੀ ਦਸਮ ਗ੍ਰੰਥ ਸਿੱਖਾਂ ਲਈ ਮਾਨਨੀਕ ਗ੍ਰੰਥ ਹੈ, ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਤੇ ਹੋਰ ਰਚਨਾ ਸੰਗ੍ਰਹਿਤ ਹੈ । ਸਿਖ-ਸਾਹਿਤ ਵਿਚ ਹੀ ਨਹੀਂ, ਇਹ ਗ੍ਰੰਥ ਭਾਰਤੀ ਸਾਹਿਤ ਵਿਚ ਵੀ ਇਕ ਗੌਰਵ-ਪੂਰਣ ਅਸਥਾਨ ਰਖਦਾ ਹੈ ਜੋ ਕਿ ਅਧਿਆਤਮਕ ਗਿਆਨ, ਦਾਰਸ਼ਨਿਕ ਵਿਸ਼ਲੇਸ਼ਣ, ਆਚਾਰ ਵਿਉਹਾਰ, ਰਸਮ ਰਿਵਾਜ, ਸਮਾਜਕ ਰਹੁ-ਰੀਤਿ, ਮਤ ਮਤਾਂਤਰ, ਪੁਰਾਣਿਕ ਇਤਿਹਾਸ, ਸਭਿਆਚਾਰ, ਕੋਮਲ ਕਲਾ, ਸ਼ਸਤ੍ਰ ਵਿਦਿਆ, ਸੰਸਾਰੀ ਕਹਾਣੀਆਂ, ਸਾਹਿਤਕ ਸ਼ੈਲੀਆਂ ਤੇ ਭਾਸ਼ਾ-ਵੰਨਗੀਆਂ ਦਾ ਅਨੋਖਾ ਭੰਡਾਰ ਹੈ । ਹਰ ਰਚਨਾਂ ਦਾ ਆਲੋਚਨਾਤਮਕ ਅਧਿਐਨ ਅਤਿਅੰਤ ਜ਼ਰੂਰੀ ਹੈ ਤਾਂ ਹੀ ਅਸੀਂ ਇਨ੍ਹਾਂ ਦਾ ਉਚਿਤ ਅਸਥਾਨ ਮਿਥ ਸਕਦੇ ਹਾਂ । ਇਹ ਪੁਸਤਕ ਇਸੇ ਤਰ੍ਹਾਂ ਦਾ ਸੰਖਿਪਤ ਵਿਵੇਚਨ ਹੈ । ਸਿਖ-ਸਾਹਿਤ ਦੇ ਪ੍ਰੇਮੀ ਇਸ ਤੋਂ ਲਾਭ ਉਠਾਉਣਗੇ । ਤਤਕਰਾ ਮੁੱਢ / 5 ਸਧਨਾ (1180) / 6 ਭਗਤ ਰਵਿਦਾਸ(1388-1516) / 9 ਸ੍ਰੀ ਰਜਬ, ਰਚਨਾਵਲੀ (1567-1689) / 12 ਸ੍ਰੀ ਰਜਬ, ਸਰਬੰਗੀ (1567-1689) / 14 ਜੱਗਾ, ਭਗਤ ਮਾਲ (1593-1643) / 17 ਚੈਨ ਜੀ, ਭਗਤ ਮਾਲ (1613-73) / 19 ਵਾਰਾਂ ਭਾਈ ਗੁਰਦਾਸ, 1639 ਤੋਂ ਪੂਰਬ / 21 ਨਾਭਾਦਾਸ, ਭਗਤਮਾਲ, 1642 ਤੋਂ ਪਹਿਲਾਂ / 25 ਮਿਹਰਬਾਨ ਜੀ, ਸਚਖੰਡ ਪੋਥੀ, 1650 ਤੋਂ ਪੂਰਬ / 27 ਗੋਸਟਿ ਸਧਨੇ ਗੁਸਾਈ ਕੀ / 30 ਕਥਾ ਗੁਸਾਈਂ ਰਵਿਦਾਸ ਜੀ ਕੀ ਸਮਾਵਨ ਕੀ / 35 ਰਾਘਵਦਾਸ, ਭਗਤਮਾਲ, 1660 ਈ, / 43 ਮਲੂਕਦਾਸ, ਗਯਾਨ ਬੋਧ ਤੇ ਭਗਤ ਵਛਲ (1682 ਈ. ਤੋਂ ਪੂਰਬ) / 46 ਪ੍ਰੇਮ ਅੰਬੋਹ ਗ੍ਰੰਥ (1693 ਈ.) / 48 ਪ੍ਰਿਯ ਦਾਸ, ਭਗਤਿ ਰਸ ਬੋਧਨੀ ਟੀਕਾ ਭਗਤ ਮਾਨ, 1712 ਈ. / 66 ਚੰਦ ਦਾਸ, ਭਗਤ ਵਿਹਾਰ, 1750 ਈ. / 70 ਗਰੀਬ ਦਾਸ ਛੁਡਾਨੀ ਵਾਲੇ, ਗ੍ਰੰਥ (1717-1774) / 72 ਪਰਚੀ ਬਾਬਾ ਹੰਦਾਲ-1765 ਤੋਂ ਪੂਰਬ / 75 ਮੱਕੇ ਮਦੀਨੇ ਦੀ ਗੋਸਟਿ, 1776 ਤੋਂ ਪੂਰਬ / 77 ਸਰੂਪ ਦਾਸ ਭੱਲਾ, ਮਹਿਮਾ ਪ੍ਰਕਾਸ਼, 1776 ਈ. / 81 ਭੀਖਾ ਦਾਸ, ਰਾਜਹਿੰਡੋਲਾ (1791 ਈ. ਤੋਂ ਪੂਰਬ) / 86 ਚਤੁਰਦਾਸ, ਭਗਤ ਮਾਲ ਦਾ ਟੀਕਾ, 1800 ਈ. / 87 ਸਾਧੂ ਜਨ (1800 ਈ. ਦੇ ਨੇੜੇ) / 90 ਦਰਬਾਰੀ ਦਾਸ, ਪੋਥੀ ਹਰਿ ਜਸ ਜਾਂ ਪਰਚੀਆਂ ਭਗਤਾਂ ਦੀਆਂ, 1803 ਈ. / 94 ਬਾਣੀ ਬਾਬਾ ਰਾਮਦਾਸ, 1807 ਈ. / 105 ਕੁਸਲ ਦਾਸ, ਪੋਥੀ ਸਾਹਿਬ, 1816 ਈ. / 113 ਖੁਸ਼ਹਾਲ ਚੰਦ, ਬਿਸਨਪਦੇ / 117 ਕੀਰਤ ਸਿੰਘ, ਭਗਤਿ ਪ੍ਰੇਮਾਕਰ, 1826 ਈ. / 120 ਸੈਣ ਸਾਗਰ ਗ੍ਰੰਥ, ਮੁੱਢਲੀ 19ਵੀਂ ਸਦੀ / 129 ਸਧਨਾ ਭਗਤ : ਜੀਵਨੀ ਤੇ ਸ਼ਖਸੀਅਤ / 158 ਨਾਮਾਵਲੀ ਤੇ ਤਕਨੀਕੀ ਸ਼ਬਦਾਵਲੀ / 161