ਗੁਰੂ ਦਰ ਗੁਰਮਤਿ ਸਾਹਿੱਤ ਨਾਲ ਸੰਬੰਧਿਤ ਕੁਝ ਲੇਖਾਂ ਦਾ ਸੰਗ੍ਰਹਿ ਹੈ । ਭਾਵੇਂ ਪੰਜਾਬੀਅਤ ਤੇ ਪੰਜਾਬੀ ਸਭਿਆਚਾਰ ਬਾਰੇ ਵੀ ਕੁਝ ਲੇਖ ਸ਼ਾਮਿਲ ਕੀਤੇ ਗਏ ਹਨ, ਪਰ ਜ਼ਿਆਦਾ ਦਾ ਸੰਬੰਧ ਗੁਰੂ ਆਸ਼ਿਆਂ ਤੇ ਗੁਰੂ ਕੀਰਤੀ ਨਾਲ ਹੀ ਹੈ । ਗੁਰੂ ਦਰ ਵਿਚ ਪਦਮ ਜੀ ਦੇ ਉਹ ਲੇਖ ਸ਼ਾਮਿਲ ਕੀਤੇ ਗਏ ਹਨ, ਜੋ ਪਹਿਲਾਂ ਕਿਤਾਬੀ ਰੂਪ ਵਿਚ ਨਹੀਂ ਛਪੇ, ਪਰ ਸਮਕਾਲੀ ਰਸਾਲੇ ਸੰਤ ਸਿਪਾਹੀ, ਗੁਰਮਤਿ ਪ੍ਰਕਾਸ਼, ਪੰਜਾਬੀ ਦੁਨੀਆਂ, ਦੇਸ ਪ੍ਰਦੇਸ, ਜਾਗ੍ਰਤੀ, ਪੰਜਾਬੀ ਟ੍ਰਿਬਿਊਨ ਵਿਚ ਸਮੇਂ ਸਮੇਂ ਛਪਦੇ ਰਹੇ ਜਾਂ ਭਾਸ਼ਾ ਵਿਭਾਗ ਤੇ ਪੰਜਾਬੀ ਯੂਨੀਵਰਸਿਟੀ ਦੇ ਸੈਮੀਨਾਰਾਂ ਵਿਚ ਪੜ੍ਹੇ ਗਏ । ਤਤਕਰਾ ਪੰਜਾਬੀਅਤ ਕੀ ਹੈ ? / 11 ਪੰਜਾਬੀਅਤ ਤੇ ਗੁਰਬਾਣੀ / 17 ਸਾਨੂੰ ਮਾਣ ਹੈ ਪੰਜਾਬੀ ਸਭਿਆਚਾਰ ਤੇ / 28 ਸਿੰਘ ਰਹਿਤ ਮਰਯਾਦਾ / 37 ਸਿੱਖ ਵਿਦਵਾਨ / 47 ਸਿੱਖ ਪੰਥ ਦੀ ਦੇਸ਼-ਸੇਵਾ / 83 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਟੀਕਾਕਾਰੀ / 93 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੋਸ਼ਕਾਰੀ / 101 ਪ੍ਰੈੱਸ ਵਿਚ ਕਦ ਆਏ ਸਿੱਖ ਗ੍ਰੰਥ ? / 111 ਗੁਰਮੁਖੀ ਹੱਥ-ਲਿਖਤ ਵਿੱਦਿਆ / 114 ਭਗਤ ਨਾਮਦੇਵ ਤੇ ਕਿਰਤ ਦਾ ਮਹੱਤਵ / 124 ਖੈਰੁ ਦੀਜੈ ਬੰਦਗੀ / 129 ਸਤਲੁਜ ਕੰਢੇ ਦੋ ਬਾਬਿਆਂ ਦੀ ਮੁਲਾਕਾਤ / 134 ਭਾਰਤੀ ਵਿਚਾਰਧਾਰਾ ਤੇ ਗੁਰੂ ਅਮਰਦਾਸ / 138 ਆਦਿ ਗ੍ਰੰਥ ਦੇ ਭੱਟ ਕਵੀ / 152 ਭਾਈ ਗੁਰਦਾਸ ਦੀ ਹਿੰਦੀ ਰਚਨਾ / 167 ਗੋਇੰਦਵਾਲ ਦਾ ਵਿਰਸਾ / 176 ਦੀਵਾਨ ਭਾਈ ਮਤੀ ਦਾਸ ਅਤੇ ਉਸ ਦਾ ਘਰਾਣਾ / 184 ਭਾਈ ਮਨੀ ਸਿੰਘ ਜੀ ਦਾ ਸ਼ਹੀਦ ਘਰਾਣਾ / 191 ਭਾਈ ਕੇਸਰ ਸਿੰਘ ਛਿੱਬਰ / 195 ਗੋਸ਼ਟਿ ਸਾਹਿੱਤ / 202 ਸੇਵਾ-ਪੰਥੀਆਂ ਦਾ ਵੇਦ-ਵਿਆਸ : ਭਾਈ ਸਹਿਜ ਰਾਮ / 210 ਆਲਮ ਦੀ ਰਾਗਮਾਲਾ ਬਾਰੇ ਚਰਚਾ / 216 ਅਕਾਲ ਤਖ਼ਤ ਨੂੰ ਸਮੇਂ ਦਾ ਹਾਣੀ ਬਣਾਓ / 228