ਜਨਮ ਸਾਖੀ ਦਾ ਭਾਵ ਉਹ ਰਚਨਾ ਹੈ ਜਿਸ ਵਿਚ ਗੁਰੂ ਨਾਨਕ ਸਾਹਿਬ ਦਾ ਜੀਵਨ ਬਿਰਤਾਂਤ ਮਿਲਦਾ ਹੈ ਅਤੇ ਜਨਮ ਸਾਖੀ ਪਰੰਪਰਾ ਦਾ ਭਾਵ ਜਨਮ ਸਾਖੀਆਂ ਵਿਚ ਦਿੱਤੀਆਂ ਰਵਾਇਤਾਂ ਹੈ। ਇਸ ਪੁਸਤਕ ਦਾ ਮਨੋਰਥ ਸਭ ਸਾਖੀਆਂ ਵਿਚ ਅੰਕਿਤ ਰਵਾਇਤਾਂ ਦਾ ਸਾਖੀਵਾਰ ਅਧਿਐਨ ਕਰਕੇ ਉਹਨਾਂ ਜਨਮ ਸਾਖੀਆਂ ਦੇ ਆਧਾਰ ਤੇ ਜਨਮ ਸਾਖੀਆਂ ਦਾ ਇਕ ਨਵਾਂ ਰੂਪ ਪੇਸ਼ ਕਰਨਾ ਹੈ, ਜੋ ਸਮੁੱਚੇ ਤੌਰ ਤੇ ਜਨਮ ਸਾਖੀ ਪਰੰਪਰਾ ਦਾ ਪਰਤੀਕ ਹੋਵੇ। ਕਿਉਂਕਿ ਪੁਸਤਕ ਦਾ ਮੁੱਖ ਵਿਸ਼ਾ ਜਨਮ ਸਾਖੀਆਂ ਦੇ ਸਰੋਤ ਦਾ ਵਿਸ਼ਲੇਸ਼ਨ ਕਰਨਾ ਹੈ ਇਸ ਲਈ ਇਸ ਪੁਸਤਕ ਦਾ ਨਾਉਂ ਜਨਮ-ਸਾਖੀ-ਪਰੰਪਰਾ ਰੱਖਿਆ ਗਿਆ ਹੈ।