ਇਹ ਪੁਸਤਕ ਕੈਨੇਡਾ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਦਿੰਦੀ ਹੈ । ਕੈਨੇਡਾ ਦੀ ਡੈਮੋਕਰੇਸੀ, ਉਥੋ ਦੀਆਂ ਡਾਕਟਰੀ ਸਹੂਲਤਾਂ, ਪੁਲਿਸ, ਸਮਾਜਕ ਰਸਮੋ ਰਿਵਾਜ, ਨਿਆਂ ਪ੍ਰਬੰਧ, ਮੀਡੀਆ, ਖਾਧ-ਖੁਰਾਕ, ਖੇਡਾਂ, ਸਾਫ਼-ਸਫ਼ਾਈ ਆਦਿ ਬਾਰੇ ਇਸ ਪੁਸਤਕ ਵਿਚ ਵਿਸਤ੍ਰਿਤ ਜਾਣਕਾਰੀ ਹੈ ਤੇ ਉਥੋਂ ਦੀ ਜੀਵਨ ਸ਼ੈਲੀ ਦਾ ਅਜੋਕੇ ਪੰਜਾਬ ਦੇ ਵਰਤਾਰਿਆਂ ਨਾਲ ਤੁਲਨਾਤਮਿਕ ਵਿਵਰਣ ਵੀ ਹੈ, ਜੋ ਇਸ ਪੁਸਤਕ ਨੂੰ ਦਿਲਚਸਪ ਤੇ ਸਿਖਿਆਦਾਇਕ ਬਣਾ ਦਿੰਦਾ ਹੈ । ਇਸ ਵਿਚ ਲੇਖਕ ਪੰਜਾਬੀਆਂ ਨੂੰ ਕੈਨੇਡਾ ਬਾਰੇ ਬੜੀ ਕੀਮਤੀ ਜਾਣਕਾਰੀ ਦੇਂਦਾ ਹੈ । ਚਿੱਟੀ ਚਮੜੀ ਵਾਲੇ (ਗੋਰੇ) ਜ਼ਿੰਦਗੀ ਨੂੰ ਕਿਵੇਂ ਲੈਂਦੇ ਹਨ ਉਸ ਨੂੰ ਖ਼ੂਬ ਪਤਾ ਹੈ ਤੇ ਇਸੇ ਕਰ ਕੇ ਉਹ ਪੁਖ਼ਤਾ ਗੱਲਾਂ ਕਰ ਗਿਆ ਹੈ । ਉਸ ਨੇ ਉਧਰ ਦੇ ਤਕਰੀਬਨ ਹਰ ਅਹਿਮ ਪਹਿਲੂ ਨੂੰ ਛੋਹਿਆ ਹੈ । ਉਹ ਸਿਰਫ਼ ਵੇਰਵਾ ਹੀ ਨਹੀਂ ਦੇਂਦਾ ਬਲਕਿ ਨਾਲ ਨਾਲ ਪੰਜਾਬੀ ਤੇ ਹੋਰ ਮਾਹੌਲ ਨਾਲ ਟਾਕਰਾ ਵੀ ਕਰਦਾ ਹੈ । ਕੈਨੇਡਾ ਬਾਰੇ ਇਹ ਵਿਹਾਰਕ ਜਾਣਕਾਰੀ ਕੈਨੇਡਾ ਜਾਣ ਵਾਲੇ ਹਰ ਪਰਵਾਸੀ ਲਈ ਬਹੁਤ ਲਾਭਦਾਇਕ ਹੋਵੇਗੀ । ਤਤਕਰਾ ਲੋਕਤੰਤਰ / 15 ਚੋਣ ਪ੍ਰਕਿਰਿਆ / 28 ਕੈਨੇਡੀਅਨ ਪੰਜਾਬੀਆਂ ਦੇ ਸਿਆਸੀ ਕਾਰਨਾਮੇ / 35 ਚੋਣਾਂ ਬਾਰੇ ਕਾਬਲਿ ਗ਼ੌਰ ਹੋਰ ਪੱਖ / 39 ਤਾਲੀਮ/ਵਿੱਦਿਆ / 42 ਡਾਕਟਰੀ ਸਹੂਲਤਾਂ / 49 ਪੁਲੀਸ / 58 ਟ੍ਰੈਫਿਕ / 72 ਮੋਜ਼ੇਕ – ਅਨੇਕਰੂਪਤਾ / 87 ਪੰਜਾਬੀ ਡਾਇਸਪੋਰਾ – ਪੰਜਾਬੀ ਗੜ੍ਹ / 94 ਧਾਰਮਿਕ ਅਸਥਾਨ / 102 ਜੁਰਮ ਤੇ ਅਦਾਲਤਾਂ / 109 ਪ੍ਰਾਪਰਟੀ ਡੀਲਿੰਗ / 121 ਗੋਰਿਆਂ ਦੇ ਵਿਆਹ / 136 ਪੰਜਾਬੀ ਸਿੱਖਾਂ ਦੇ ਵਿਆਹ / 136 ਮੌਤ/ਸਸਕਾਰ/ਮਾਤਮ / 147 ਵਿਤਕਰਾ / 152 ਸ਼ੌਪਿੰਗ / 157 ਮਕਾਨ/ਘਰ / 160 ਖੇਤੀ ਬਾੜੀ / 168 ਡੇਅਰੀ ਫਾਰਮ / 171 ਅਮੀਰੀ ਦੇ ਕੁੱਯ ਕੁ ਹੋਰ ਵਸੀਲੇ / 174 ਕੈਨੇਡੀਅਨ ਵਿਲੱਖਣ ਖੇਡਾਂ / 175 ਪੰਜਾਬੀ ਸਫ਼ਰ ਤੇ ਸਫ਼ਰਨਾਮੇ / 179 ਬੁਢਾਪਾ ਪੈੱਨਸ਼ਨ – ਸਰਬੋਤਮ ਚਮਤਕਾਰ / 185 ਲਾਜਵਾਬ ਪੰਜਾਬੀ ਚਮਤਕਾਰ / 192 ਚਮਤਕਾਰੀ ਸਜ਼ਾ / 195 ਮੀਡੀਆ/ਪ੍ਰੈੱਸ / 199 ਔਰਤ-ਸੁਤੰਤਰਤਾ / 212 ਰੈਲੀਆਂ/ਮੁਜ਼ਾਹਰੇ / 218 ਖਾਧ ਖੁਰਾਕ – ਫੂਡ / 226 ਸਾਫ਼ – ਸਫਾਈ / 231 ਕਾਨੂੰਨ / 235 ਗੁੱਲੀ, ਜੁੱਲੀ ਤੇ ਕੁੱਲੀ / 238