ਇਹ ਪੁਸਤਕ ਖੋਜੀ ਕਾਫ਼ਿਰ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ ਜੋ ਸਾਡੇ ਵਰਤਮਾਨ ਸਭਿਆਚਾਰ ਉੱਤੇ ਵਿਅੰਗ ਹਨ । ਜ਼ਿੰਦਗੀ ਦੇ ਵੱਖ-ਵੱਖ ਵਰਤਾਰਿਆਂ ਵਿਚ ਲੋਕਾਈ ਦਾ ਕੇਹਾ ਕੋਝਾ, ਹਾਸੋ ਹੀਣਾ ਅਤੇ ਸ਼ਤਰੂਆਨਾ ਵਰਤਾਉ ਹੈ; ਉਸ ਦਾ ਕੁਰਣਾਮਈ ਅਤੇ ਵੇਦਨਾ ਭਰਪੂਰ ਵਰਨਣ ਹੈ । ਉਸ ਦੇ ਕਾਵਿ ਵਿਚ ਵੰਨ-ਸੁਵੰਨਤਾ ਹੈ, ਭਾਵੇਂ ਤਨਜ਼ ਲਗਭਗ ਹਰ ਕਵਿਤਾ ਵਿਚ ਪ੍ਰਮੁੱਖ ਰੂਪ ਵਿਚ ਵਿਦਮਾਨ ਹੈ । ‘ਸੂਹਾ ਸੂਰਜ’, ‘ਮੁਨਸ਼ੀ’, ‘ਮਾਲੀ’, ਆਦਿ ਕਾਵਿ ਰਚਨਾਵਾਂ ਉਸ ਦੇ ਪ੍ਰਕਿਰਤੀ ਨਾਲ ਮੋਹ ਨੂੰ ਰੂਪਮਾਨ ਕਰਦੀਆਂ ਹਨ । ਇਸ ਵਿਚ ਕਵੀ ਆਪਣੇ ਟੀਚਿਆਂ, ਆਪਣੇ ਨਿਸ਼ਾਨਿਆਂ, ਆਪਣੇ ਸੁਪਨਿਆਂ, ਆਪਣੀਆਂ ਸੱਧਰਾਂ, ਆਪਣੇ ਆਤਮ ਵਿਸ਼ਵਾਸ, ਆਪਣੀ ਗ਼ੈਰਤ ਅਤੇ ਸਮੁੱਚੇ ਰੂਪ ਵਿਚ ਆਪਣੀ ਮੰਜ਼ਿਲ ਦੀ ਗੱਲ ਕਰਦਾ ਹੈ । ਵਰਤਮਾਨ ਕਾਲ ਵਿਚ ਜੋ ਆਪਾ ਧਾਪੀ, ਲੁੱਟ-ਖਸੁੱਟ, ਕੂੜ ਕੁਸੱਤ, ਦਗ਼ਾ, ਫ਼ਰੇਬ, ਅਸੁਹਿਰਦਤਾ ਅਤੇ ਪਾਖੰਡ ਆਦਿ ਪ੍ਰਧਾਨ ਹੈ, ਕਵੀ ਉਸ ਦੇ ਵਿਰੁਧ ਆਵਾਜ਼ ਹੀ ਬੁਲੰਦ ਨਹੀਂ ਕਰਦਾ ਸਗੋਂ ਉਸ ਦਾ ਖੁਰਾ ਖੋਜ ਮਿਟਾਉਣ ਲਈ ਜਹਾਦ ਕਰਨ ਦਾ ਸੱਦਾ ਦਿੰਦਾ ਹੈ । ਉਹ ਹੱਕ, ਸੱਚ, ਨਿਆਂ, ਅਤੇ ਆਰਥਿਕ ਬਰਾਬਰੀ ਦੇ ਹੱਕ ਵਿਚ ਹੈ । ਉਹ ਰੰਗ ਨਸਲ, ਜਾਤ ਪਾਤ, ਊਚ-ਨੀਚ ਤੇ ਧਾਰਮਿਕ ਵਿਤਕਰੇ ਦਾ ਡੱਟ ਕੇ ਵਿਰੋਧ ਕਰਦਾ ਹੈ । ਤਤਕਰਾ ਜੇ ਮੈਂ ਕਵੀ ਹੁੰਦਾ / 17 ਸੂਹਾ ਸੂਰਜ / 21 ਸਾਊ ਸਿਆਸਤਦਾਨ / 22 ਆਦਮ ਬਣੇ ਖੁਦਾ/ 23 ਕੁਰਸੀ ਸ਼ੇਰ ਪੰਜਾਬ ਦੀ / 24 ਕਾਫੀ / 26 ਕਾਫੀ / 27 ਕਾਫੀ / 28 ਘਮਸਾਣ / 29 ਤਮ੍ਹਾ / 30 ਢਾਰਸ / 31 ਮਾਂ / 33 ਮੁੜ੍ਹਕੇ ਦਾ ਸਾਰ / 34 ਕਲਾ / 35 ਜੁਬਲੀ / 37 ਆਦਮ/ਹਵਾ / 41 ਮੁਨਸ਼ੀ / 42 ਅਜ਼ਮਤ / 44 ਰੱਬ/ਆਸ਼ਿਕ / 46 ਵਾਰ (ਜਨਰਲ ਬਿਕਰਮ ਸਿੰਘ) / 47 ਮਾਲੀ / 53 ਇਸ਼ਕ ਪ੍ਰਿੰਦਾ / 55 ਦੋਸਤ, ਦੋਸਤੀਆਂ / 57 ਕਲਮਾਂ ਵਾਲਿਆ / 58 ਲਹਿਰਾਂ / 59 ਹੱਕ ਤਲਫੀਆਂ / 61 ਸਾੜਾ / 62 ਅਗਨ ਪ੍ਰੀਖਿਆ / 65 ਇਸ਼ਕੋਂ ਸੱਖਣਾ / 67 ਜ਼ੇਹਨੀ ਜ਼ਾਇਕੇ / 68 ਸਾਂਝੀ ਧਰਤੀ / 70 ਸਰੂਰ / 72 ਜ਼ਹੀਨ ਹੋਏ ਮਦੀਨ ਵੇ ਲਾਲੋ / 74 ਖੱਸੀ ਖਲਕਤ / 76 ਕਲਮ ਕਟਾਰ / 77 ਕਾਲ ਗਰਲ / 79 ਰੀਝਾਂ ਦਾ ਘਾਣ / 81 ਨਘੋਚਨਾ / 82 ਗੁੰਗੇ ਲੋਕ / 83 ਸਾਲਮ ਧਰਤੀ / 85 ਰਜ਼ਾ / 86 ਕਾਫੀ / 86 ਖਸਲਤਾਂ / 89 ਸਿਆਸੀ ਭੂੰਡ / 90 ਗੁੱਝੇ ਰਾਜ਼ / 92 ‘ਭਵਿੱਖ’ ਦਾ ਭਵਿੱਖ / 93 ‘ਹਰੀਜਨ’ / 95 ਕੁੜੀਮਾਰ / 96 ਸਾਹ ਤੋਂ ਛੋਟਾ / 97 ਕਪੁੱਤ / 98 ਨਰ / 99 ਮਦੀਨ / 100 ਕੀਮਤੀ ਸ਼ੋਰ / 101 ਜੱਗੋਂ ਨਿਆਰੇ ਤੀਰ / 102 ਸਿਆਸੀ ਸੇਵਕ / 104