12 ਮੌਲਿਕ ਕਹਾਣੀਆਂ ਦੇ ਇਸ ਸੰਗ੍ਰਹਿ ਵਿਚ ਵਿਚ ਕਹਾਣੀਕਾਰ ਆਦਿ ਤੋਂ ਅੰਤ ਤੱਕ ਪਾਠਕ ਨੂੰ ਬੰਨ੍ਹ ਕੇ ਹੀ ਨਹੀਂ ਰੱਖਦਾ, ਸਗੋਂ ਕੀਲ ਕੇ ਵੀ ਰੱਖਦਾ ਹੈ । ਉਹ ਮਨੁੱਖੀ ਰਿਸ਼ਤੀਆਂ ਦੇ ਗੁੰਝਲਦਾਰ ਅਤੇ ਅਬੁੱਝ ਜਗਤ ਦੀਆਂ ਕਈ ਅਜਿਹੀਆਂ ਪਰਤਾਂ ਸਾਨੂੰ ਦਿਖਾਉਂਦਾ ਹੈ, ਜੋ ਸਾਨੂੰ ਹੈਰਾਨ ਵੀ ਕਰਦੀਆਂ ਹਨ, ਡੂੰਘੀ ਉਦਾਸੀ ਵਿਚ ਵੀ ਖੜਦੀਆਂ ਹਨ ਅਤੇ ਕਈ ਵਾਰ ਰੂਹਾਨੀ ਤਸੱਲੀ ਦਾ ਆਲਮ ਵੀ ਸਿਰਜ ਦਿੰਦੀਆਂ ਹਨ । ਉਸ ਦੀ ਕਹਾਣੀ ਕਿਸੇ ਵਿਸ਼ੇਸ਼ ਦਰਸ਼ਨ ਦੀ ਮੁਥਾਜ ਨਹੀਂ । ਉਹ ਕਹਾਣੀ ਵਿਚ ਕਿਸੇ ਖ਼ਾਸ ਵਾਦ ਜਾਂ ਸਿਧਾਂਤ ਦਾ ਵੀ ਝੰਡਾ ਵੀ ਬਰਬਾਦ ਨਹੀਂ ਬਣਦਾ । ਉਹ ਜ਼ਿੰਦਗੀ ਨੂੰ ‘ਜਿਵੇਂ ਹੈ’ ਵਿਚ ਵੀ ਪੇਸ਼ ਕਰਦਾ ਹੈ, ‘ਕਿਵੇਂ ਹੋਣੀ ਚਾਹੀਦੀ ਹੈ’ ਦਾ ਸੰਦੇਸ਼ ਵੀ ਦਿੰਦਾ ਹੈ ਅਤੇ ਜਿਥੇ ਕਿਤੇ ਉਹ ਕਲਪਨਾ ਦਾ ਸਹਾਰਾ ਵੀ ਲੈਂਦਾ ਹੈ, ਉਹ ਕਲਪਨਾ ਵੀ ਯਥਾਰਥ ਮੁਖੀ ਹੁੰਦੀ ਹੈ । ਨਤੀਜਾ ਇਹ ਹੁੰਦਾ ਹੈ ਕਿ ਉਹ ਪਾਠਕਾਂ ਉੱਤੇ ਕੋਈ ਵੀ ਬੋਝ ਪਾਏ ਤੋਂ ਬਿਨਾਂ ਆਪਣੀ ਕਹਾਣੀ ਨੂੰ ਸਹਿਜ ਸੁਭਾਅ ਹੀ ਪ੍ਰਵਾਨ ਕਰਾ ਜਾਂਦਾ ਹੈ । ਕਈ ਤਰ੍ਹਾਂ ਦੇ ਵਿਚਾਰਧਾਰਕ ਸੁਨੇਹੇ ਦਿੰਦੀ ਹੋਈ ਵੀ ਉਸ ਦੀ ਕਹਾਣੀ ਕਹਾਣੀ ਦੇ ਮੂਲ ਸੁਭਾਅ ਤੋਂ ਰਤਾ ਵੀ ਏਧਰ ਓਧਰ ਨਹੀਂ ਹੁੰਦੀ । ਤਤਕਰਾ ਛੜੀ ਘੋੜੀ ਦਾ ਜਨਾਜ਼ਾ / 9 ਉਮਰ ਕੈਦਣ / 19 ਕਾਮਧੇਨ / 29 ਘਰ ਦੇ ਅਬਦਾਲੀ / 41 ਮਿੱਧਿਆ ਫੁੱਲ / 54 ਸਾਢੇ ਤ੍ਰੈ ਹੱਥ / 70 ਚਿਖਾ / 81 ਆਖ਼ਰੀ ਸੇਜ / 91 ਅਦਲਾ-ਬਦਲੀ / 102 ਕਿਸ਼ਤੀ / 115 ਸਾਂਢੂ / 124 ਭੌਲੀ / 134