ਇਹ ਲੇਖਕ ਦੀਆਂ ਦੋ ਇਕਾਂਗੀਆਂ ਦਾ ਸੰਗ੍ਰਹਿ ਹੈ । ਪਹਿਲਾ ਇਕਾਂਗੀ ‘ਅੱਗ ਬਝਾਓ’ ਅਜੋਕੀ ਭਿਆਨਕ ਸਥਿਤੀ ਨੂੰ ਦਰਸਾ ਕੇ ਲੱਗੀ ਅੱਗ ਨੂੰ ਬੁਝਾਉਣ ਵਲ ਸੰਕੇਤ ਕਰਦਾ ਹੈ । ਪੰਜਾਬ ਅੰਦਰ ਇਕ ਦੰਦ-ਕਥਾ ਪ੍ਰਚਲਿਤ ਹੈ । ਕਈ ਇਸ ਨੂੰ ਗੁਰੂ ਨਾਨਕ ਦੇਵ ਨਾਲ ਜੋੜਦੇ ਹਨ । ਜਦੋਂ ਮੁਗਲਾਂ ਨੇ ਐਮਨਾੲਬਾਦ ਦੇ ਹੱਲੇ ਪਿਛੋਂ ਸ਼ਹਿਰ ਨੂੰ ਅਗਨ ਭੇਟ ਕਰ ਦਿਤਾ ਤਾਂ ਇਕ ਬਜ਼ੁਰਗ ਗੁਰਸਿਖ ਮਸ਼ਕ ਲੈ ਕੇ ਅੱਗ ਬੁਝਾ ਰਿਹਾ ਸੀ । ਕੁਝ ਲੋਕਾਂ ਨੇ ਉਸ ਨੂੰ ਪਾਗਲ ਸਮਝਿਆ । ਪੁੱਛਣ ਤੇ ਉਸ ਨੇ ਉੱਤਰ ਦਿਤਾ, “ਦੋ ਚਾਰ ਚੰਗਿਆੜੇ ਤਾਂ ਬੁਝਾਵਾਂਗਾ ਹੀ ।” ਅਜ ਹਰ ਸਾਹਿਤਕਾਰ ਤੇ ਬੁੱਧੀਜੀਵੀ ਦਾ ਫਰਜ਼ ਹੈ ਕਿ ਉਹ ਇਸ ਅੱਗ ਨੂੰ ਬੁਝਾਣ ਲਈ ਯਥਾ ਯੋਗ ਹਿੱਸਾ ਪਾਵੇ ।