ਵਿਅਰਥ ਕੁਰਬਾਨੀਆਂ ਖੋਜੀ ਕਾਫਿਰ ਦਾ ਨਵਾਂ ਇਕਾਂਗੀ ਸੰਗ੍ਰਹਿ ਹੈ, ਜਿਸ ਵਿਚ ਉਸ ਦੇ 7 ਇਕਾਂਗੀ ਹਨ । ਇਨ੍ਹਾਂ ਇਕਾਂਗੀਆਂ ਦਾ ਇਤਿਹਾਸ ਮੱਧ ਕਾਲ ਦੇ ਸਿੱਖ ਸ਼ਹੀਦਾਂ ਤੋਂ ਸ਼ੁਰੂ ਹੁੰਦਾ ਹੈ, ਜਿਨ੍ਹਾਂ ਵਿਚ ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ ਅਤੇ ਭਾਈ ਮਨੀ ਸਿੰਘ ਦੇ ਨਾਂ ਨਾਇਕਤਵ ਨਾਲ ਸਬੰਧਿਤ ਹਨ ਅਤੇ ਉਸ ਤੋਂ ਪਿਛੋਂ ਸਿੱਖ ਇਤਿਹਾਸ ਵਿਚ ਰਚਨਾਤਮਕ ਉਸਾਰੀ ਵਿਚ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸ਼ਾਮ ਸਿੰਘ ਅਟਾਰੀ, ਭਗਤ ਸਿੰਘ ਤੇ ਨਾਮਧਾਰੀ ਯੋਧਿਆਂ ਦਾ ਜ਼ਿਕਰ ਹੈ । ਖੋਜੀ ਕਾਫਿਰ ਦਾ ਇਨ੍ਹਾਂ ਇਕਾਂਗੀਆਂ ਵਿਚ ਉਦੇਸ਼ ਰੰਗਮੰਚੀ ਵਿਧੀਆਂ ਨੂੰ ਸਾਹਮਣੇ ਲਿਆਉਣਾ ਨਹੀਂ ਜਿੰਨਾਂ ਕਿ ਇਨ੍ਹਾਂ ਨਾਇਕਾਂ ਦੇ ਇਤਿਹਾਸਕ ਵਿਅਕਤੀਤਵ ਨੂੰ ਪੇਸ਼ ਕਰਨਾ ਹੈ । ਕੇਵਲ ਐਨਾ ਹੀ ਨਹੀਂ, ੳਹ ਸਿੱਖ ਇਤਿਹਾਸ ਦੇ ਗੌਰਵ ਨੂੰ ਪੇਸ਼ ਕਰਦਾ ਹੈ । ਤਤਕਰਾ ਖੋਜੀ ਕਾਫਿਰ ਦੇ ਨਵੇ ਇਕਾਂਗੀ / 7 ਕੁਰਬਾਨੀਆਂ ਵਿਅਰਥ ਕਿਵੇਂ ? / 9 ਬਾਬਾ ਦੀਪ ਸਿੰਘ / 13 ਭਾਈ ਤਾਰੂ ਸਿੰਘ / 31 ਭਾਈ ਮਨੀ ਸਿੰਘ / 47 ਸ. ਸ਼ਾਮ ਸਿੰਘ ਅਟਾਰੀ / 71 ਤੋਪਾਂ ਦੇ ਪ੍ਰਵਾਨੇ / 90 ਇਨਕਲਾਬੀ ਭਗਤ ਸਿੰਘ / 106 ਬਾਗ਼ੀ ਫੌਜ / 129