ਇਸ ਨਾਟਕ ਤਿੰਨ ਜਨਮ-ਸਾਖੀਆਂ ਦੇ ਆਧਾਰ ਤੇ ਲਿਖਿਆ ਹੈ । ਭਾਵੇਂ ਗੁਰੂ ਨਾਨਕ ਦੇਵ ਇਸ ਵਿਚ ਜ਼ਾਹਰਾ ਪਾਤਰ ਨਹੀਂ, ਪਰ ਉਨ੍ਹਾਂ ਦੀ ਹੋਂਦ ਨੂੰ ਅਨੁਭਵ ਕਰਾਣ ਦਾ ਪੂਰਾ ਯਤਨ ਕੀਤਾ ਗਿਆ ਹੈ । ਉਨ੍ਹਾਂ ਦੀ ਸ਼਼ਖ਼ਸੀਅਤ ਅਤੇ ਉਦੇਸ਼ਾਂ ਦਾ ਪ੍ਰਭਾਵ ਦੂਜੇ ਪਾਤਰਾਂ ਰਾਹੀਂ ਪ੍ਰਗਟਾਣ ਦੀ ਕੋਸ਼ਿਸ਼ ਕੀਤੀ ਗਈ ਹੈ ।