ਬਾਬਾ ਫ਼ਰੀਦ ਜੀ ਦੇ ਜੀਵਨ ਅਤੇ ਰਚਨਾ ਦੀ ਪੰਜਾਬੀ ਜਨ-ਜੀਵਨ ਅਤੇ ਸਭਿਆਚਾਰ ਵਿਚ ਭਾਰੀ ਅਹਿਮੀਅਤ ਹੈ । ਫ਼ਰੀਦ ਜੀ ਨੇ ਹੀ ਜਨਤਾ ਨੂੰ ਜਾਬਰ ਤੁਰਕੀ ਪਠਾਣ ਹਾਕਮਾਂ ਦੇ ਜ਼ੋਰ-ਜ਼ੁਲਮ ਤੋਂ ਬਚਾਇਆ ਸੀ ਅਤੇ ਆਪਣੀ ਸ਼ਖ਼ਸੀਅਤ, ਰੱਬੀ ਕਲਾਮ, ਮਿੱਠਤ ਅਤੇ ਫ਼ਰਾਖ਼ਦਿਲੀ ਦੇ ਰੂਹਾਨੀ ਪੈਗ਼ਾਮ ਨਾਲ ਅਮਨ ਅਤੇ ਮੁਹੱਬਤ ਦਾ ਮਾਹੌਲ ਪੈਦਾ ਕੀਤਾ ਸੀ । ਇਸ ਨਾਟਕ ਰਾਹੀਂ ਉਨ੍ਹਾਂ ਦੇ ਜੀਵਨ ਨੂੰ ਪੇਸ਼ ਕੀਤਾ ਗਿਆ ਹੈ ।