ਦੁਆਬੇ ਦੀ ਧਰਤੀ ’ਤੇ 1921-46 ਦੌਰਾਨ ਚੱਲੀ ਬੱਬਰ ਅਕਾਲੀ ਲਹਿਰ ਇਕ ਅਨੂਠੀ ਤੇ ਅਣਖੀਲੀ ਵਤਨਪ੍ਰਸਤ ਲਹਿਰ ਸੀ, ਜਿਸ ਨੇ ਫ਼ਰੰਗੀਆਂ ਨੂੰ ਵਖ਼ਤ ਪਾਈ ਰੱਖਿਆ । ਕੌਮ ਦੀ ਲੰਬੀ ਗ਼ੁਲਾਮੀ ਤੇ ਅਪਮਾਨ ਦਾ ਵਸੀਲਾ ਬਣਨ ਵਾਲੇ ਮੁਖ਼ਬਰਾਂ ਤੇ ਝੋਲੀ-ਚੁੱਕਾਂ ਨੂੰ ਸੋਧਣ ਦਾ ਬੀੜਾ ਚੁੱਕਣ ਵਾਲੇ ਦੂਲੇ ਬੱਬਰ ਅਕਾਲੀਆਂ ਨੇ ਕੌਮੀ ਆਜ਼ਾਦੀ ਦੀ ਲੜਾਈ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ । ਇਹ ਪੁਸਤਕ ਇਸ ਲਹਿਰ ਦੇ ਲਹੂ-ਵੀਟਵੇਂ ਇਤਿਹਾਸ ਨੂੰ ਨਾਟਕ ਰਾਹੀਂ ਪੇਸ਼ ਕਰਨ ਦਾ ਇਕ ਨਿਵੇਕਲਾ ਉੱਦਮ ਹੈ ।