ਇਹ 15 ਕਹਾਣੀਆਂ ਦਾ ਸੰਗ੍ਰਹਿ ਹੈ । ਕਹਾਣੀਕਾਰ ਨੇ ਇਹਨਾਂ ਵਿਚ ਆਪਣੇ ਜ਼ਾਤੀ ਤਜਰਬੇ ਗੁੰਨ੍ਹੇ ਹੋਏ ਹਨ, ਜਿਨ੍ਹਾਂ ਨੂੰ ਉਸਨੇ ਆਪਣੇ ਕਲਪਨਾ ਦੁਆਰਾ ਮੁੜ ਜੀਵਿਤ ਕਰਕੇ ਰਚਿਆ ਹੈ । ਇਹਨਾਂ ਵਿਚ ਕਹਾਣੀਕਾਰ ਨੇ ਘੋਰੀ ਸਾਧ, ਨੌਜੁਵਾਨ ਸਿੱਖ ਮੁੰਡਾ ਜੋ ਕੇਸ ਕਤਲ ਕਰਵਾਉਣ ਪਿਛੋਂ ਮਾਨਸਿਕ ਸੰਤਾਪ ਕਟ ਕੇ ਫਿਰ ਸਿੰਘ ਸਜ ਜਾਂਦਾ ਹੈ, ਗੰਗਾ ਦੇ ਤਟ ਤੇ ਬੈਠੀ ਮਾਤਾ ਜੀ ਤੇ ਪਿਉ ਨੂੰ ਕਤਲ ਕਰਨ ਵਾਲਾ ਆਦਿ ਤਜ਼ਰਬੇ ਪੇਸ਼ ਕੀਤੇ ਹਨ ।