ਇਹ ਪੁਸਤਕ ਨਾਨਕ ਸਿੰਘ ਜੀ ਦੀਆਂ ਲਿਖੀਆਂ 10 ਕਹਾਣੀਆਂ ਦਾ ਸੰਗ੍ਰਹਿ ਹੈ । ਇਹ ਕਹਾਣੀਆਂ ਸਮਾਜ ਦੇ ਵੱਖ ਵੱਖ ਕਰੂਪ ਪੱਖਾਂ ਨੂੰ ਪੇਸ਼ ਕਰਦੀਆਂ ਹਨ । ਨਾਨਕ ਸਿੰਘ ਨੇ ਜੀਵਨ ਵਿਚ ਜਿਥੇ ਵੀ ਦੁਖ-ਦਰਦ, ਲੁੱਟ-ਖਸੁੱਟ, ਬਦਕਾਰੀ ਜਾਂ ਅਨਿਆਂ ਵੇਖਿਆ, ਉਸ ਦੀ ਆਤਮਾ ਪੀੜਾਂ ਤੇ ਚੀਸਾਂ ਨਾਲ ਕੁਰਲਾ ਉਠਦੀ । ਉਸ ਦਾ ਹਿਰਦਾ ਇਸ ਨੂੰ ਸਹਿਨ ਨਾ ਕਰ ਸਕਦਾ ਅਤੇ ਉਹ ਆਪਣਾ ਸਾਰਾ ਦਰਦ ਕਿਸੇ ਨਾ ਕਿਸੇ ਕਹਾਣੀ ਵਿਚ ਸਮੋ ਦੇਂਦਾ । ਤਤਕਰਾ ਭੂਆ / 7 ਰੱਖੜੀ / 16 ਤਾਸ਼ ਦੀ ਆਦਤ / 31 ਠਾਕੁਰ ਜੀ / 36 ਯਾਦ / 54 ਕਾਇਆ-ਕਲਪ / 62 ਹੇਰ-ਫੇਰ / 81 ਵਿਸ਼ਵਾਸਘਾਤ / 87 ਮਿੱਧੇ ਹੋਏ ਫੁੱਲ / 96 ਇਸ ਮਾਇਆ ਕੇ ਤੀਨ ਨਾਮ / 121