ਇਸ ਨਾਵਲ ਭਾਵੇਂ ਸੰਨ 1947 ਦੇ ਘੱਲੂਘਾਰੇ ਨਾਲ ਸੰਬੰਧ ਰਖਦਾ ਹੈ, ਪਰ “ਚਿਤ੍ਰਕਾਰ” ਦੀ ਕਹਾਣੀ ਦਾ ਪਲਾਟ ਅਸਲ ਵਿਚ ਬਹੁਤ ਪੁਰਾਣਾ ਹੈ । ਮਾਨਵਤਾ ਦੀ ਸਟੇਜ ਉਤੇ ਇਕ ਵਾਸਤਵਿਕ ਕਲਾਕਾਰ ਨੂੰ ਲਿਆ ਕੇ, ਉਸ ਰਾਹੀਂ ਇਸ ਕਹਾਣੀ ਨੂੰ ਪੂਰਨਤਾ ਦੀ ਸਿਖਰ ਤੇ ਪਹੁੰਚਾਣਾ, ਤੇ ਸਮਾਜ ਨੂੰ – ਨਿਸ਼ਠੁਰ ਸਮਾਜ ਨੂੰ ਝੰਜੋੜਨਾ, ਬਸ ਏਨਾ ਹੀ ਹੈ ਲੇਖਕ ਦਾ ਇਸ ਪੁਸਤਕ ਦਾ ਲਿਖਣ ਮਨੋਰਥ ।