ਇਸ ਨਾਵਲ ਵਿਚ ਇਕ ਆਦਰਸ਼-ਨਾਇਕ ਦੇ ਜੀਵਨ ਰਾਹੀਂ ਅਜਿਹੇ ਯੁਗ ਦੀ ਰੂਪ-ਰੇਖਾ ਸਿਰਜੀ ਗਈ ਹੈ, ਜਿਸ ਵਿਚ ਲੜਾਈ-ਝਗੜੇ ਤੇ ਊਚ-ਨੀਚ ਦਾ ਬਿਖੇੜਾ ਬਿਲਕੁਲ ਨਹੀਂ ਅਤੇ ਕਾਨੂੰਨ ਦੀ ਥਾਂ ਤੇ ਪ੍ਰੇਮ ਦਾ ਰਾਜ ਹੈ । ਜਗਿਆਸੂ ਇਸ ਆਦਰਸ਼-ਨਾਇਕ ਦੇ ਜੀਵਨ ਤੋਂ ਸੱਚਾ-ਸੁੱਚਾ ਜੀਵਨ ਜੀਊਣ ਲਈ ਪ੍ਰੇਰਨਾ ਲੈ ਸਕਦੇ ਹਨ ।