ਇਸ ਪੁਸਤਕ ਵਿਚ ਲੇਖਕ ਜੀ ਨੇ ਨਿੱਜੀ ਜੀਵਨੀ ਰਾਹੀਂ ਕੀਤੇ ਤੇ ਪਰਖੇ ਤਜਰਬਿਆਂ ਦੇ ਆਧਾਰ ਤੇ ਸਿੱਧ ਕੀਤਾ ਹੈ ਕਿ ਨਿਰਾ ਡਾਕਟਰਾਂ ਅਤੇ ਅੰਗਰੇਜ਼ੀ ਦਵਾਇਆਂ ਤੇ ਨਿਰਭਰ ਕਰਨ ਨਾਲ ਸ਼ਕਰ-ਰੋਗ ਦੇ ਮਾਰੂ ਹਮਲਿਆਂ ਤੋਂ ਬਚਿਆ ਨਹੀਂ ਜਾ ਸਕਦਾ, ਸਗੋਂ ਇਸ ਰੋਗ ਤੋਂ ਖ਼ਲਾਸੀ ਪਾਉਣ ਲਈ ਸਾਦਾ ਤੇ ਸੰਤੁਲਨ ਜੀਵਨ ਬਿਤਾਣਾ ਅਤਿ ਜ਼ਰੂਰੀ ਹੈ । ਸ਼ਕਰ-ਰੋਗ ਦੇ ਰੋਗੀ ਇਸ ਪੁਸਤਕ ਨੂੰ ਪੜ੍ਹ ਕੇ ਲਾਭ ਉਠਾ ਸਕਦੇ ਹਨ । ਤਤਕਰਾ ਬਚਪਨ ਦਾ ਸਮਾਂ / 9 ਲੜਕਪਨ ਦੀ ਅਵਸਥਾ / 16 ਜੋਬਨ ਦੀਆਂ ਉਡਾਰੀਆਂ / 26 ਸਿਖ ਨੈਸ਼ਨਲ ਕਾਲਜ ਦਾ ਜਨਮ / 33 ਸੁਖੁ ਦੁਖੁ ਦੁਇ ਦਰਿ ਕਪੜੇ / 45 ਕੁਦਰਤ ਮਾਂ ਦੀ ਗੋਦ ਵਿਚ / 50 ਸ਼ਕਰ-ਰੋਗ ਦਾ ਇਕ ਅਨੋਖਾ ਸਰੂਪ / 56 ਵਾਪਸ ਦਿੱਲੀ ਨੂੰ / 62 ਚੋਟੀ ਦੇ ਡਾਕਟਰਾਂ ਦੀ ਬੇਇਲਮੀ / 66 ਨਰਕ ਦੇ ਦਰ ਉੱਤੇ / 73 ਜਿਸ ਨੋ ਤੂ ਰਖਵਾਲਾ ਮਾਰੇ ਤਿਸੁ ਕਉਣ / 79 ਹਰ ਦਿਨ ਹੋਤ ਨਾ ਏਕ ਸਮਾਨ / 88 ਹੁਣ ਮੂੰਹ ਦੀ ਵਾਰੀ ਆਈ / 97 ਇਸ ਲਿਖਤ ਲਈ ਪ੍ਰੇਰਨਾ / 106 ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ / 115 ਖੁਰਾਕ ਤੇ ਸਰੀਰ ਦੀ ਸੰਭਾਲ / 121 ਦਵਾਈਆਂ, ਵਰਤੋਂ ਅਤੇ ਰੋਗ ਦੇ ਟੈਸਟ / 126 ਆਖਰੀ ਤਜਰਬਾ / 135