ਪ੍ਰੇਮ ਕਣੀ ਇਕ ਸੁਧਾਰਕ ਨਾਵਲ ਹੈ, ਜਿਸ ਵਿਚ ਇਕ ਤਪੱਸਵੀ ਮਹਾਤਮਾ ਦੀ ਤੇਜੱਸਵੀ ਸ਼ਖਸੀਅਤ ਦਿਖਾਈ ਗਈ ਹੈ । ਪ੍ਰਭੂ-ਪ੍ਰਾਪਤੀ ਦਾ ਵਸੀਲਾ ਸਿਮਰਨ ਹੀ ਹੈ, ਪਰ ਸਿਮਰਨ ਸੇਵਾ ਤੋਂ ਬਿਨਾਂ ਅਧੂਰਾ ਹੈ । ਮਹਾਤਮਾ ਜੀ ਦੀ ਸੰਗਤ ਵਿਚ ਇਕ ਦੇਵੀ ਦਾ ਪ੍ਰਵੇਸ਼ ਹੁੰਦਾ ਹੈ ਅਤੇ ਉਸ ਦੀ ਸੰਗਤ ਵਿਚ ਸੇਵਾ ਤੇ ਸਿਮਰਨ ਵਾਲਾ ਸਾਂਝਾ ਜੀਵਨ ਅਰੰਭ ਹੁੰਦਾ ਹੈ, ਜੋ ਸਮੁੱਚੀ ਜਨਤਾ ਵਿਚ ਅਜੀਬ ਹੀ ਪਰਿਵਰਤਨ ਲਿਆਉਂਦਾ ਹੈ ਅਤੇ ਸਾਧੂ ਸਮਾਜ ਵਿਚ ਇਕ ਨਵੀਂ ਰੋਸ਼ਨੀ ਪੈਦਾ ਕਰਦਾ ਹੈ ।