ਜੰਗੀ ਕੈਦੀ ਜੰਗੀ ਹਾਲਤ ਵਿਚ ਮਨੁੱਖੀ ਹੋਣੀ ਦੀ ਅਨਿਸਚਤਤਾ ਦੇ ਯਥਾਰਥ ਸੰਬੰਦੀ ਇਕ ਵਿਲੱਖਣ ਗਲਪ-ਅਨੁਭਵ ਵਾਲੀ ਰਚਨਾ ਹੈ । ਇਹ ਇਕ ਅੱਖਾਂ ਖੋਲ੍ਹਣ ਅਤੇ ਰੌਂਗਟੇ ਖੜੇ ਕਰਨ ਵਾਲੀ ਦਾਸਤਾਨ ਹੈ । ਇਹਨੂੰ ਪੜ੍ਹਦਿਆਂ ਇੰਜ ਭਾਸਦਾ ਹੈ ਜਿਵੇਂ ਮੂਵੀ ਕੈਮਰੇ ਨਾਲ ਖਿਚੀਆਂ ਫਿਲਮਾਂ ਸਾਨੂੰ ਪਰਦੇ ਉੱਤੇ ਵਿਖਾਈਆਂ ਦਾ ਰਹੀਆਂ ਹਨ ।