ਸਿਰੋਂ ਸੱਖਣੇ ਲੋਕ

Siron Sakhane Lok

by: Khoji Kafir


  • ₹ 200.00 (INR)

  • ₹ 180.00 (INR)
  • Hardback
  • ISBN: 81-901162-8-2
  • Edition(s): Jan-2005 / 1st
  • Pages: 238
  • Availability: In stock
ਸਿਰੋਂ ਸੱਖਣੇ ਲੋਕ ’ਚ ਖੋਜੀ ਕਾਫ਼ਿਰ ਨੇ ਪੰਜਾਬ ਦੀ ਨੇੜਲੀ ਕਰੂਰ ਤੇ ਦਰਦੀਲੀ ਤਾਰੀਖ਼ੀ ਪਛੋਕੜ ਨੂੰ ਨਿਵੇਕਲੇ ਗਲਪੀ ਰੂਪ ’ਚ ਪੇਸ਼ ਕਰਦਿਆਂ ਤਨਜ਼ ਦੀ ਭਰਪੂਰ ਕਲਾਤਮਿਕ ਵਰਤੋਂ ਕੀਤੀ ਹੈ । ਇਹ ਨਾਵਲ ਪੰਜਾਬੀਆਂ ਨੂੰ ਈ ਵਲੀ ਪੀਰਾਂ ਦੇ ਪੰਜਾਬ ਦੇ ਅਸਲੀ ਦੁਸ਼ਮਣ ਵਜੋਂ ਚੁਰਾਹੇ ’ਚ ਨੰਗਿਆਂ ਕਰਨ ਦੀ ਤਸਵੀਰ ਪੇਸ਼ ਕਰਦਿਆਂ ਉਨ੍ਹਾਂ ਦੀ ਜ਼ਮੀਰ ਨੂੰ ਬੇਖ਼ੌਫ਼ ਜੁਰਅਤ ਨਾਲ ਪੱਛਦਾ ਚਲਾ ਜਾਂਦੈ । ਏਸ ਨਾਵਲ ’ਚ ਲੇਖਕ ਨੇ ਮਜ਼੍ਹਬੀ ਜਨੂੰਨ ਤੇ ਤੰਗਦਿਲੀ ਨੂੰ, ਫ਼ਰੀਦ, ਨਾਨਕ, ਬੁੱਲ੍ਹੇ ਔਰ ਮੀਆਂ ਮੀਰ ਦੇ ਪੰਜਾਬ ਔਰ ਇਨਸਾਨੀ ਮਹੁੱਬਤਾਂ ਦਾ, ਬੇਕਿਰਕ ਕਾਤਲ ਸਿੱਧ ਕਰਨ ਦੀ ਨਿਰਪੱਖ ਕੌੜੀ ਹਕੀਕੀ ਤਸਵੀਰ ਕਲਾਮਈ ਢੰਗ ਨਾਲ ਬਖ਼ੂਬੀ ਚਿੱਤਰ ਦਿੱਤੀਆ । ਨਾਵਲ ਦੇ ਤਾਰੀਖ਼ੀ ਤੇ ਦੂਜੇ ਪਾਤਰਾਂ ’ਚ ਵੀ ਕਿਧਰੇ ਮਨਸੂਈਪਣ ਨਹੀਂ ਰੜਕਦਾ । ਵਰਨਣ ਤੇ ਸੰਵਾਦ ਦੀ ਸ਼ਕਲ ’ਚ ਖੋਜੀ ਕਾਫ਼ਿਰ ਨੇ ਏਸ ਨਾਵਲ ਦੀ ਸਿਰਜਣਾ ਲਈ ਜੇਸ ਬੋਲੀ, ਸ਼ੈਲੀ, ਇਲਫ਼ਾਜੀ ਔਰ ਤਰਜ਼ਿ-ਬਿਆਨ ਦੀ ਅਦਬੀ ਜੁਗਤ ਵਰਤੀ ਏ ਨਾ, ਉਹ ਦੋਹਾਂ ਪੰਜਾਬਾਂ ਦੇ ਸਾਹਿਤ-ਰਸੀਏ-ਪਾਠਕਾਂ ਲਈ ਬਰਾਬਰ ਦੀ ਦਿਲਚਸਪ-ਸਾਹਿਤਕ-ਸਮਰੱਥਾ ਰੱਖਦੀ ਮਾਲੂਮ ਹੁੰਦੀ ਪਈ ਆ ।

Related Book(s)

Book(s) by same Author