ਇਹ ਕੋਸ਼ ਲਹਿੰਦੇ ਪੰਜਾਬ ਦੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਵਿਸਤ੍ਰਿਤ ਜਾਣਕਾਰੀ ਦੇਣ ਵਾਲੀ ਮਹੱਤਵਪੂਰਨ ਹਵਾਲਾ ਪੁਸਤਕ ਹੈ ਜਿਸ ਵਿਚ ਲਹਿੰਦੀ ਉਪ-ਭਾਸ਼ਾ ਦੇ ਸ਼ਬਦਾਂ ਦੇ ਅਰਥਾਂ ਦਾ ਵਿਸਤਾਰ ਦਿੱਤਾ ਗਿਆ ਹੈ। ਸ਼ਬਦਾਂ ਦੀ ਹਰ ਵੰਨਗੀ, ਮੁਹਾਵਰੇ ਅਤੇ ਅਖੋਤਾਂ ਦੇ ਰੂਪ ਵਿਚ ਉਸ ਦਾ ਪ੍ਰਯੋਗ ਵੀ ਦਿੱਤਾ ਗਿਆ ਹੈ। ਸ਼ਬਦਾਂ ਦੇ ਵਿਆਕਰਨਿਕ ਰੂਪਾਂ ਨੂੰ ਸਪਸ਼ਟ ਕੀਤਾ ਗਿਆ ਹੈ। ਪੰਜਾਬੀ ਸਾਹਿਤ ਅਧਿਐਨ ਵਿਭਾਗ ਦੁਆਰਾ ਪ੍ਰਕਾਸ਼ਿਤ ਕੀਤਾ ਇਹ ਕੋਸ਼ ਵਿਦਵਾਨਾਂ ਅਤੇ ਪਾਠਕਾਂ ਲਈ ਵਿਸ਼ੇਸ਼ ਲਾਹੇਵੰਦ ਹੈ।