ਖੇਡਾਂ ਅਤੇ ਸਰੀਰਕ ਸਿੱਖਿਆ ਦੇ ਮਹੱਤਵਪੂਰਨ ਪਹਿਲੂਆਂ ਸੰਬੰਧੀ ਭਾਸ਼ਾ ਪ੍ਰੇਮੀਆਂ ਨੂੰ ਲੋਂੜੀਦੀ ਜਾਣਕਾਰੀ ਅਤੇ ਖੇਡ ਖੇਤਰ ਦੀ ਮੁਢਲੀ ਸਮਗਰੀ ਨੂੰ ਮਾਤ ਭਾਸ਼ਾ ਵਿਚ ਅੰਕਤ ਕਰਨ ਲਈ ਇਹ ਵਿਸ਼ਾ-ਕੋਸ਼ ਤਿਆਰ ਕੀਤਾ ਗਿਆ ਹੈ। ਇਸ ਪੁਸਤਕ ਵਿਚ 34 ਦੇ ਕਰੀਬ ਪ੍ਰਮੁੱਖ ਖੇਡਾਂ ਦੇ 5000 ਦੇ ਕਰੀਬ ਇੰਦਰਾਜ ਦਰਜ ਹਨ ਜਿਨ੍ਹਾਂ ਦੀ ਤਰਤੀਬ ਅੰਗਰੇਜ਼ੀ ਵਰਨਮਾਲਾ ਅਨੁਸਾਰ ਰੱਖੀ ਗਈ ਹੈ ਅਤੇ ਲੋੜ ਮੁਤਾਬਕ ਤਕਨੀਕੀ ਸ਼ਬਦਾਵਲੀਆਂ ਦੇ ਅਰਥਾਂ ਦੇ ਨਾਲ ਮਾਤ ਭਾਸ਼ਾ ਵਿਚ ਵਿਆਖਿਆ ਕਰਨ ਦਾ ਯਤਨ ਵੀ ਕੀਤਾ ਗਿਆ ਹੈ। ਇਸ ਕੋਸ਼ ਵਿਚ ਕੁਝ ਸ਼ਬਦ ਜੋ ਅੰਗਰੇਜ਼ੀ ਮੂਲ ਦੇ ਨਹੀਂ ਹਨ ਸਗੋਂ ਕਿਸੇ ਹੋਰ ਭਾਸ਼ਾਂ ਤੋਂ ਅੰਗਰੇਜ਼ੀ ਵਿਚ ਆਏ ਹਨ, ਉਹਨਾਂ ਦਾ ਉਚਾਰਨ ਵੱਖ-ਵੱਖ ਸਥਾਨਾਂ ਤੇ ਵੱਖ-ਵੱਖ ਹੈ। ਇਹ ਵਿਸ਼ਾ-ਕੋਸ਼ ਖਿਡਾਰੀਆਂ, ਖੇਡ ਵਿਸ਼ੇ ਨਾਲ ਸੰਬੰਧਿਤ ਖੋਜਾਰਥੀਆਂ ਅਤੇ ਆਮ ਪਾਠਕਾਂ ਨੂੰ ਖੇਡਾਂ ਅਤੇ ਸਰੀਰਕ ਸਿੱਖਿਆ ਨਾਲ ਸੰਬੰਧੀ ਬੁਨਿਆਦੀ ਸਮਗਰੀ ਪ੍ਰਦਾਨ ਕਰੇਗਾ।