ਇਸ ਕੋਸ਼ ਵਿਚ ਰਾਜਨੀਤੀ ਖੇਤਰ ਦੀਆਂ ਮਹੱਤਵਪੂਰਨ ਸ਼ਖਸੀਅਤਾਂ, ਘਟਨਾਵਾਂ, ਸੰਕਲਪਾਂ ਬਾਰੇ ਬਹੁਤ ਹੀ ਗਿਆਨ ਵਰਧਕ ਅਤੇ ਉਪਯੋਗੀ ਜਾਣਕਾਰੀ ਸ਼ਾਮਲ ਹੈ। ਇਸ ਕੋਸ਼ ਰਾਹੀਂ ਰਾਜਨੀਤੀ ਵਿਗਿਆਨ ਦੇ ਵਿਦਿਆਰਥੀਆਂ ਖੋਜਾਰਥੀ, ਦੇਸ਼ ਦੇ ਨਾਗਰਿਕਾਂ, ਨੇਤਾਵਾਂ ਅਤੇ ਨੀਤੀਵਾਨਾਂ, ਰਾਜਨੀਤੀ ਵਿਗਿਆਨ ਖੇਤਰ ਵਿਚ ਜਿਨ੍ਹਾਂ ਸ਼ਬਦਾਂ ਦਾ ਪ੍ਰਯੋਗ ਹੁੰਦਾ ਹੈ, ਉਨ੍ਹਾਂ ਤੋਂ ਜਾਣੂ ਹੋਣਗੇ ਅਤੇ ਇਹ ਕੋਸ਼ ਪਾਠਕਾਂ, ਬੁੱਧੀਜੀਵੀਆਂ ਅਤੇ ਖੋਜਾਰਥੀਆਂ ਦੀਆਂ ਨਿਵੇਕਲੀਆਂ ਲੋੜਾਂ ਦੀ ਪੂਰਤੀ ਵੀ ਕਰੇਗਾ।