ਜੁਗਰਾਫੀਆ ਇਕ ਅਜਿਹਾ ਅਕਾਦਮਿਕ ਵਿਸ਼ਾ ਹੈ ਜਿਸ ਅੰਦਰ ਸਮਾਜਿਕ ਵਿਗਿਆਨਾਂ, ਸਿਧਾਂਤਿਕ ਵਿਗਿਆਨਾਂ ਦਾ ਵਿਸਥਾਰ ਪਾਇਆ ਜਾਂਦਾ ਹੈ। ਇਹ ਕੋਸ਼ ਆਧੁਨਿਕ ਜੁਗਰਾਫੀਏ ਦੇ ਬੁਨਿਆਦੀ ਨਿਯਮਾਂ, ਧਾਰਨਾਵਾਂ ਅਤੇ ਲਫਜ਼ਾਵਲੀ ਲਈ ਬਹੁਮੁੱਲੀ ਰਹਿਨੁਮਾਈ ਕਰਦਾ ਹੈ। ਇਹ ਦੋਨੋਂ ਭੌਤਿਕੀ (physical) ਅਤੇ ਮਾਨਵ (human) ਜੁਗਰਾਫੀਏ ਦਰਮਿਆਨ ਇਕ ਸੰਤੁਲਨ ਪੇਸ਼ ਕਰਦਾ ਹੈ। ਇਸ ਕੋਸ਼ ਤੋਂ ਸਕੂਲ ਦੇ ਵਿਦਿਆਰਥੀਆਂ ਤੋਂ ਲੈ ਕੇ ਯੂਨੀਵਰਸਿਟੀ ਤੱਕ ਦੇ ਵਿਦਿਆਰਥੀ ਲਾਭ ਪ੍ਰਾਪਤ ਕਰਨਗੇ। ਇਹਨਾਂ ਤੋਂ ਇਲਾਵਾ ਖੋਜਾਰਥੀ, ਅਧਿਆਪਕ, ਯੋਜਨਾਕਾਰ, ਫੈਸਲਾਕਾਰ, ਨੀਤੀਕਾਰ ਇਸ ਕੋਸ਼ ਤੋਂ ਭਰਪੂਰ ਲਾਹਾ ਲੈਣਗੇ।