ਇਸ ਨਾਵਲ ਦੇ ਅਰੰਭ ਵਿਚ ਜਿਸ ਘਰਾਣੇ ਦਾ ਚਿੱਤਰ ਚਿੱਤਰਨ ਕੀਤਾ ਹੈ, ਉਸ ਦੀ ਹਾਲਤ ਉਸ ਮਿਆਨ ਵਰਗੀ ਹੈ, ਜਿਸ ਵਿਚ ਦੋ ਤਲਵਾਰਾਂ ਫਸੀਆਂ ਹੋਈਆਂ ਹੋਣ ! ਅਰਥਾਤ ਦੁੰਹ ਪਰਸਪਰ ਵਿਰੋਧੀ ਵਿਚਾਰਾਂ ਵਾਲੇ ਵਿਆਕਤੀਆਂ ਦਾ ਇਕੋ ਘਰ ਵਿਚ ਨਰੜ, ਜਿਸ ਦਾ ਅੰਤਮ ਪਰਿਣਾਮ ਉਹੀ ਪਾਠਕਾਂ ਦੇ ਦ੍ਰਿਸ਼ਟੀਗੋਚਰ ਹੋਵੇਗਾ ।