‘ਆਸਤਕ’ ਤੇ ‘ਨਾਸਤਕ’ ਇਹ ਦੋ ਪਰਸਪਰ ਵਿਰੋਧੀ ਵਿਸੇ ਅੱਜ ਦੇ ਜ਼ਮਾਨੇ ਵਿਚ – ਖਾਸ ਕਰਕੇ ਸਿੱਖ ਭਾਈਚਾਰੇ ਵਿਚ ਕਈ ਕਿਸਮ ਦੇ ਭੁਲੇਖਿਆਂ ਦਾ ਕਾਰਨ ਬਣੇ ਹੋਏ ਨੇ, ਉਨ੍ਹਾਂ ਭੁਲੇਖਿਆਂ ਨੂੰ ਸੁਲਝਾਉਣ ਦਾ ਯਤਨ ਲੇਖਕ ਨੇ ਇਸ ਨਾਵਲ ਰਾਹੀਂ ਕੀਤਾ ਹੈ । ਨਿਰਾ ਧਾਰਮਿਕ ਪੱਖੋਂ ਹੀ ਨਹੀਂ, ਸਮਾਜਿਕ ਪੱਖ ਤੋਂ ਵੀ ਜਿੰਨਾ ਕੁਝ ਤਜਰਬਿਆਂ ਦਾ ਨਿਚੋੜ ਲੇਖਕ ਕੋਲ ਸੀ, ਉਸ ਨੂੰ ਇੰਨ ਬਿਨ ਦਰਸਾਉਣ ਦਾ ਯਤਨ ਕੀਤਾ ਹੈ ।