ਇਸ ਇਤਿਹਾਸਕ-ਸਮਾਜਕ ਕਥਾਨਕ ਵਾਲੇ ਨਾਵਲ ਵਿਚ ਲੇਖਕ ਨੇ ਆਈ.ਐਨ.ਏ. ਵਿਚ ਸ਼ਹਾਦਤ ਪਾਣ ਵਾਲੇ ਨਾਇਕ ਦੀ ਮੰਗੇਤਰ ਸ਼ੋਭਾ ਦੇ ਸਬਰ ਸਿਦਕ ਦੀ ਦਾਸਤਾਨ ਪੇਸ਼ ਕੀਤੀ ਹੈ । ਇਸ ਵਿਚ ਨਾਵਲਕਾਰ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਰਾਜਨੀਤਕ ਆਜ਼ਾਦੀ ਹਾਸਲ ਕਰ ਲੈਣ ਤੋਂ ਬਾਦ ਵੀ ਭਾਰਤ ਦੇ ਲੋਕਾਂ ਵਿਸ਼ੇਸ਼ ਤੌਰ ਤੇ ਇਸਤਰੀ ਨੇ ਅਜੇ ਸਮਾਜਕ ਗੁਲਾਮੀ ਤੋਂ ਛੁਟਕਾਰਾ ਪਾਉਣਾ ਹੈ, ਕਿਉਂਕਿ ‘ਆਜ਼ਾਦ ਭਾਰਤ’ ਵਿਚ ਵੇਸਵਾਗਮਨੀ, ਸ਼ਰਾਬਨੋਸ਼ੀ, ਅਨਪੜ੍ਹਤਾ, ਬੇਵਫਾਈ ਤੇ ਦਾਜ ਵਰਗੀਆਂ ਉਹ ਸਾਰੀਆਂ ਲਾਹਨਤਾਂ ਹਨ ਜੋ ਔਰਤ ਦੀ ਆਤਮਾ ਨੂੰ ਵਲੂੰਪਰਦੀਆਂ ਹਨ । ਇਹ ਨਾਵਲ ਤਥਾ ਕਥਿਤ ਸ਼ਾਂਤੀਵਾਦੀ ਭਾਰਤ ਦੇ ਸਮਾਜਕ ਢਾਂਚੇ ਦੇ ਤਾਣੇ ਬਾਣੇ ਦੀ ਹਰ ਤੰਦ ਵਿਚ ਬੁਣੀ ਲੁਕਵੀਂ ਹਿੰਸਾ ਤੋਂ ਚੇਤੰਨ ਕਰਦਾ ਹੈ ਤੇ ਇਸ ਹਿੰਸਾ ਤੋਂ ਛੁਟਕਾਰਾ ਪਾਉਣ ਲਈ ਹਥਿਆਰਬੰਦ ਸੰਘਰਸ਼ ਦਾ ਸੁਨੇਹਾ ਦਿੰਦਾ ਹੋਇਆ ਆਪਣੇ ਪਾਤਰਾਂ ਦੀ ਖਾੜਕੂ ਸਪਿਰਿਟ ਨੂੰ ਵੀ ਕਾਇਮ ਰਖਦਾ ਹੈ ।