ਗ਼ਦਰ ਲਹਿਰ ਦੀ ਵਾਰਤਕ ਨਾਮੀ ਇਹ ਪੁਸਤਕ ਭਾਰਤ ਦੀ ਆਜ਼ਾਦੀ ਨੂੰ ਸਮਰਪਿਤ ਗਦਰ ਲਹਿਰ ਦਾ ਜੇ ਸਭ ਤੋਂ ਪ੍ਰਮਾਣਿਕ ਇਤਿਹਾਸਕ ਦਸਤਾਵੇਜ਼ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ । ਇਹ ਪੁਸਤਕ 1913 ਵਿੱਚ ਸਥਾਪਿਤ ਹੋਈ ਗਦਰ ਪਾਰਟੀ ਦੇ ਮੰਤਵਾਂ, ਮਨੋਰਥਾਂ, ਪ੍ਰੋਗਰਾਮਾਂ, ਸਮਾਚਾਰਾਂ, ਸੰਘਰਸ਼ਾਂ ਅਤੇ ਦੁਸ਼ਵਾਰੀਆਂ ਨੂੰ ਪ੍ਰਗਟਾਉਣ ਵਾਲੀਆਂ ਲਿਖਤਾਂ ਦਾ ਸੰਗ੍ਰਹਿ ਹੈ ।