ਇਹ ਨਾਵਲ ਇਕ ਟ੍ਰੈਜਡੀ ਹੈ, ਜਿਸਦੇ ਪੜ੍ਹਨ ਨਾਲ ਦਿਲ ਉਤੇ ਬਹੁਤ ਡੂੰਘਾ ਅਸਰ ਪੈਂਦਾ ਹੈ । ਇਸ ਵਿਚ ਅਵਿਦਿਆ, ਛੂਤ-ਛਾਤ, ਨਸ਼ਿਆਂ ਦਾ ਸੇਵਨ, ਵਿਆਹ, ਸ਼ਾਦੀਆਂ ਦੀਆਂ ਕੁਰੀਤੀਆਂ, ਇਸਤ੍ਰੀ ਜਾਤੀ, ਤੇ ਖਾਸ ਕਰ ਕੇ ਵਿਧਵਾ ਉਤੇ ਜ਼ੁਲਮ, ਗੁਰਦਵਾਰਿਆਂ ਵਲੋਂ ਅਨਗਹਿਲੀ, ਗੱਲ ਗੱਲ ਤੋਂ ਲੜ ਪੈਣਾ, ਮੁਕਦਮੇਬਾਜ਼ੀ ਆਦਿ ਕੁਕਰਮ ਤੇ ਭੇਡ ਚਾਲ ਐਸੇ ਸੁਹਣੇ ਤਰੀਕੇ ਨਾਲ ਕਹਾਣੀ ਵਿਚ ਗੁੰਦੇ ਹਨ ਕਿ ਪੜ੍ਹਨ ਵਾਲੇ ਦੇ ਦਿਲ ਉਤੇ ਬਹੁਤ ਛੇਤੀ ਅਤੇ ਡੂੰਘਾ ਅਸਰ ਹੁੰਦਾ ਹੈ । ਇਸ ਵਿਚ ਹੀਰੋ ਹੀਰੋਇਨ ਤੇ ਹੋਰਨਾਂ ਪਾਤਰਾਂ ਦੇ ਆਚਰਣਾਂ ਦੀ ਉਸਾਰੀ ਡਾਢੀ ਸਮਝ, ਤਜਰਬੇ ਤੇ ਕਾਰੀਗਰੀ ਨਾਲ ਕੀਤੀ ਹੈ ।