ਖੋਜੀ ਕਾਫ਼ਿਰ ਦੀਆਂ ਇਹ ਕਹਾਣੀਆਂ ਜ਼ਿੰਦਗੀ ਦਾ ਕਰੂਰ ਸੱਚ ਨੂੰ ਬੇਬਾਕੀ ਨਾਲ ਚਿਤਰਦੀਆਂ ਹਨ । ਦਿਸਦੇ ਸੱਚ ਨੂੰ ਪੁੱਠੇ ਪਾਸਿਓਂ ਵੇਖਣ ਦੀ ਆਦਤ ਕਰਕੇ ਉਹ ਵਾਸਤਵਿਕਤਾ ਦੀਆਂ ਪਰਤਾਂ ਉਘੇੜਦਾ ਪਾਠਕ ਦੇ ਰਸ ਨੂੰ ਵੀ ਬਣਾਈ ਰੱਖਦਾ ਹੈ ਤੇ ਉਸ ਦੀ ਜੀਵਨ ਸੂਝ ਨੂੰ ਵੀ ਤੁੰਦ ਕਰਦਾ ਜਾਦਾਂ ਹੈ। ਇਨ੍ਹਾਂ ਰੌਚਿਕ ਕਹਾਣੀਆਂ ਦੇ ਵਿਸ਼ੇ ਬਹੁ-ਰੰਗੇ ਹਨ । ਇਨ੍ਹਾਂ ਵਿਚ ਸਾਡੇ ਸਮਾਜ ਦੇ ਕਰੂਪਾਂ ਤੇ ਮਨੁੱਖੀ ਜੀਵਨ ਦੇ ਕਈ ਪੱਖਾਂ ਦੀਆਂ ਹਕੀਕਤਾਂ ਨੂੰ ਉਘਾੜਿਆ ਗਿਆ ਹੈ, ਮਨੁੱਖੀ ਮਨ ਦੀਆਂ ਪਰਤਾਂ ਨੂੰ ਕੁਰੇਦਿਆਂ ਗਿਆ ਹੈ ਤੇ ਉਲਾਰ ਮਨਾਂ ਦੇ ਵਚਿੱਤਰ ਝੁਕਾਵਾਂ ਨੂੰ ਚਿਤਰਿਆ ਗਿਆ ਹੈ । ਤਤਕਰਾ ਮੁੱਲ ਦੀ ਲਾਸ਼ / 9 ਉੱਖੜੀ ਇੱਟ / 19 ਇੱਕ ਚੁਪੇੜ / 34 ਸਰਪ੍ਰਾਈਜ਼ / 46 ਮੁਆਵਜ਼ਾ / 60 ਪੁਆੜੇਹੱਥੀ / 74 ਰੰਗ-ਬਰੰਗੇ ਲਹੂ / 84 ਉਲੰਘਣਾ / 97 ਰੁਜ਼ਗਾਰ / 110 ਸਰ ਫ਼ਰੋਸ਼ / 120 ਓਪਨ ਮੈਰਿਜ / 131