ਇਸ ਪੁਸਤਕ ਵਿਚ 11 ਕਹਾਣੀਆਂ ਸ਼ਾਮਿਲ ਹਨ । ‘ਲਾਲ ਮੁਨੀ ਦਾ ਫੇਰਾ’, ‘ਇਕੋ ਰਸਤਾ’, ‘ਕਿਸ ਦਾ ਕਸੂਰ’ ਤੇ ‘ਕਪੂਰ ਤੇ ਮਜ਼ਦੂਰ’ ਕਹਾਣੀਆਂ ਇਖ਼ਲਾਕੀ ਕੀਮਤਾਂ ਨੂੰ ਉਪਦੇਸ਼ ਦੇ ਢੰਗ ਨਾਲ ਨਹੀਂ ਸਗੋਂ ਸਾਹਿੱਤ ਦੇ ਢੰਗ ਨਾਲ ਦ੍ਰਿੜਾਉਂਦੀਆਂ ਹਨ । ‘ਮਨੁੱਖ ਤੇ ਪਸ਼ੂ’ ਨਾਮੀ ਕਹਾਣੀ ਪ੍ਰਗਤੀਵਾਦੀ ਵਿਚਾਰਾਂ ਬਾਰੇ ਜਾਣਕਾਰੀ ਦਿੰਦੀ ਹੈ । ‘ਇਕੋ ਰਸਤਾ’, ‘ਕਿਸ ਦਾ ਕਸੂਰ’, ‘ਕੁੱਤਾ’ ਤੇ ‘ਮਜ਼ਬੂਰੀ’ ਪਿਆਰ ਦੇ ਵੱਖੋ ਵੱਖਰੇ ਪਹਿਲੂਆਂ ਤੇ ਚਾਨਣ ਪਾਉਂਦੀਆਂ ਹਨ । ਬੀਮਾਰੀਆਂ ਦਾ ਸਰੂਪ ‘ਹੱਲ’, ‘ਹਮਦਰਦ’ ਤੇ ‘ਰਿਸ਼ਤੇ’ ਨਾਮਕ ਕਹਾਣੀਆਂ ਵਿਚ ਦਿਖਾਇਆ ਗਿਆ ਹੈ । ‘ਬਹਾਦੁਰ’ ਅਤੇ ‘ਕਪੂਰ ਤੇ ਮਜ਼ਬੂਰ’ ਮਜ਼ਦੂਰ ਜਮਾਤ ਦੇ ਆਪਣੀ ਆਜ਼ਾਦੀ ਲਈ ਸੰਘਰਸ਼ਾਂ ਦੀਆਂ ਕਹਾਣੀਆਂ ਹਨ । ਕਹਾਣੀ-ਸੂਚੀ ਲਾਲ ਮੁਨੀ ਦਾ ਫੇਰਾ / 9 ਮਨੁੱਖ ਤੇ ਪਸ਼ੂ / 17 ਹੱਲ / 25 ਇਕੋ ਰਸਤਾ / 33 ਹਮਦਰਦ / 49 ਕੁੱਤਾ / 59 ਰਿਸ਼ਤੇ / 69 ਬਹਾਦਰ / 77 ਕਿਸ ਦਾ ਕਸੂਰ / 83 ਮਜਬੂਰੀ / 109 ਕਪੂਰ ਤੇ ਮਜ਼ਦੂਰ / 123