ਡਾਢਾ ਦੇਵਤਾ ਕਹਾਣੀਆਂ ’ਚ ਖੋਜੀ ਕਾਫ਼ਿਰ ਨੇ, ਪਹਿਲਾਂ ਵਾਂਙ ਈ, ਮੁਖ਼ਤਲਿਫ਼ ਵਿਸ਼ਿਆਂ ਨੂੰ ਕਲਾਤਮਿਕ ਖ਼ੁਰਦਬੀਨੀ ਜੁਗਤ ਨਾਲ ਬੜੇ ਪ੍ਰਭਾਵੀ ਅੰਦਾਜ਼ ’ਚ ਚਿੱਤਰੀਐ; ਲੇਖਕ ਦੀ ਕਲਮੀ ਨਸ਼ਤਰ ਔਰਤ-ਮਰਦ (ਖ਼ਾਸ ਕਰਕੇ ਔਰਤ) ਦੀ ਬੇਲਗਾਮ ਅਤ੍ਰਿਪਤ ਜਿਨਸੀ ਮਨੋਬਿਰਤੀ ਔਰ ਮਨਫ਼ੀ ਵਿਹਾਰ ਨੂੰ, ਪਿਆਜ਼ ਦੇ ਛਿਲਕੀਆਂ ਵਾਂਙਰ, ਨਿੱਡਰ ਬੇਬਾਕੀ ਨਾਲ ਉਧੇੜਦੀ ਹੋਈ ਵੀ ਅਸ਼ਲੀਲਤਾ ਤੋਂ ਸੰਜਮ ਕਰੀ ਰੱਖਦੀ ਆ; ਵੈਸੇ ਝੀਥਾਂ ਰਾਹੀ ਨਫ਼ਸੀ ਝਾਕੀਆਂ ਤੱਕੀਆਂ ਵੀ ਜਾ ਸਕਦੀਆਂ ਨੇ । ਮਰਦ/ਔਰਤ ਵੱਲੋਂ ਕਾਦਰ ਕੁਦਰਤਿ ਦੇ ਬਖ਼ਸ਼ੇ ਕੀਮਤੀ ‘ਪ੍ਰਾਈਵੇਟ ਖ਼ਜ਼ਾਨੇ’ ਨੂੰ ਨੁਮਾਇਸ਼ੀ ਮੌਡਰੈਨੇਟੀ ਲਈ, ਸਸਤੀ ਤੇ ਨਫ਼ਸੀ ਜੀਵਨ-ਸ਼ੈਲੀ ਦਾ ਸੰਦ ਬਣਾਉਣ ਉੱਤੇ ਖੋਜੀ ਕਾਫ਼ਿਰ ਆਪਣੀਆਂ ਕਹਾਣੀਆਂ ’ਚ ਬੇਲਿਹਾਜ ਚੋਟ ਦਰ ਚੋਟ ਕਰਦਾ ਚਲੇ ਜਾਂਦੈ । ਖੋਜੀ ਕਾਫ਼ਿਰ ਖੁੱਲ੍ਹ-ਖਲਾਸੀ ਪੱਛਮੀ ਮਾਨਸਿਕਤਾ ਨੂੰ, ਸਣੇ ਓਥੇ ਦੇ ਅਜੇਹੀ ਤਮ੍ਹਾ ਵਾਲੇ ਪੰਜਾਬੀ ਪਾਤਰਾਂ, ਵਿਅੰਗਮਈ ਦਿਲਚਸਪ ਰੰਗ ’ਚ ਪੇਸ਼ ਕਰਨ ਦੀ ਖ਼ੂਬ ਮੁਹਾਰਤ ਰੱਖਦੈ । ਤਤਕਰਾ ਚੱਕੀ ਦਾ ਪੁੜ / 9 ਧੰਦਾ / 17 ਡਾਢਾ ਦੇਵਤਾ / 26 ਸਿਆਣੀ/ 43 ਖਸਕਾਵੀਂ ਗੰਢ / 51 ਨਵੀਂ ਟਕਸਾਲ / 60 ਦਾਦੀ ਅੰਮਾਂ ਦਾ ਵਿਆਹ / 67 ਲੱਗਦਾ ਤਾਂ ਨਹੀਂ ਸੀ / 74 ਬਾਬਾ ਏਕਲੱਵਿਯਾ/ 81 ਸ਼ਨੀ / 86 ਘਰ ਦੀ ਮੁਰਗ਼ੀ / 96 ਧਰਮ ਪਾਲ / 107 ਬਰਾਦਰੀ / 123 ਪਾਸਕੂ ਵਾਲੀ ਤੱਕੜੀ / 131 ਜੜ੍ਹ / 140